ਅਮਰੀਕਾ : ਡਾਕ ਵਿਭਾਗ ''ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ
Wednesday, Oct 13, 2021 - 11:05 PM (IST)
ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਮੈਮਫਿਸ 'ਚ ਮੰਗਲਵਾਰ ਨੂੰ ਡਾਕ ਵਿਭਾਗ ਦੀ ਇੱਕ ਸਹੂਲਤ 'ਚ ਗੋਲੀਬਾਰੀ ਹੈਈ ਹੈ। ਇਸ ਗੋਲੀਬਾਰੀ ਬਾਰੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਯੂ.ਐੱਸ. ਪੋਸਟਲ ਸਰਵਿਸ (ਯੂ.ਐੱਸ.ਪੀ.ਐੱਸ.) ਦੇ ਦੋ ਕਰਮਚਾਰੀਆਂ ਦੀ ਮੈਮਫਿਸ ਡਾਕ ਸੁਵਿਧਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਐੱਫ.ਬੀ.ਆਈ. ਮੈਮਫਿਸ ਅਨੁਸਾਰ ਇਸ ਗੋਲੀਬਾਰੀ ਨੂੰ ਅੰਜ਼ਾਮ ਦੇਣ ਵਾਲਾ ਸ਼ੱਕੀ ਹਮਲਾਵਰ ਯੂ.ਐੱਸ.ਪੀ.ਐੱਸ. ਦਾ ਹੀ ਕਰਮਚਾਰੀ ਸੀ।
ਇਹ ਵੀ ਪੜ੍ਹੋ : ਸਪੇਨ ਨੇ ਪਾਕਿ ਦੇ ਰਸਤੇ 160 ਅਫਗਾਨਾਂ ਨੂੰ ਕੱਢਿਆ
ਜਿਸ ਦੀ ਮੌਤ ਵੀ ਖੁਦ ਦੁਆਰਾ ਗੋਲੀ ਲੱਗਣ ਕਾਰਨ ਹੋਈ। ਇਹ ਗੋਲੀਬਾਰੀ ਮੰਗਲਵਾਰ ਦੁਪਹਿਰ ਨੂੰ ਪੂਰਬੀ ਲਾਮਰ ਕੈਰੀਅਰ ਅਨੈਕਸ ਵਿਖੇ ਹੋਈ, ਜਿੱਥੇ ਕੋਈ ਰਿਟੇਲ ਗਾਹਕ ਨਹੀਂ ਸੀ। ਪੋਸਟਲ ਇੰਸਪੈਕਟਰ ਅਨੁਸਾਰ ਇਸ ਹਮਲੇ ਦੀ ਜਾਂਚ 'ਚ ਯੂ.ਐੱਸ.ਪੀ.ਐੱਸ. ਦੁਆਰਾ ਐੱਫ.ਬੀ.ਆਈ. ਤੇ ਮੈਮਫਿਸ ਪੁਲਸ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਯੂ.ਐੱਸ.ਪੀ.ਐੱਸ. ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਦੁੱਖ ਪ੍ਰਗਟ ਕੀਤਾ।
ਇਹ ਵੀ ਪੜ੍ਹੋ : ਕਿਮ ਨੇ ਲਿਆ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।