ਹੈਰਾਨ ਕਰਨ ਵਾਲਾ ਸਰਵੇਖਣ, 48.2 ਫੀਸਦੀ ਫਿਲਸਤੀਨੀ ਹਮਾਸ ਦੀ ਭੂਮਿਕਾ ਨੂੰ ਮੰਨਦੇ ‘ਬਹੁਤ ਸਕਾਰਾਤਮਕ’

Monday, Nov 20, 2023 - 12:54 PM (IST)

ਤੇਲ ਅਵੀਵ (ਏ. ਐੱਨ. ਆਈ.) - ਇਜ਼ਰਾਈਲ ’ਚ 7 ਅਕਤੂਬਰ ਦੇ ਹਮਾਸ ਦੇ ਅੱਤਵਾਦੀ ਹਮਲੇ ਨੂੰ 4 ਵਿੱਚੋਂ 3 ਫਿਲਸਤੀਨੀ ਪੂਰੀ ਤਰ੍ਹਾਂ ਸਹੀ ਦੱਸਦੇ । ‘ਅਰਬ ਵਰਲਡ ਫਾਰ ਰਿਸਰਚ ਐਂਡ ਡਿਵੈਲਪਮੈਂਟ’ (ਅਵਾਰਡ) ਦੇ ਇਕ ਹੈਰਾਨ ਕਰਨ ਵਾਲੇ ਸਰਵੇਖਣ ’ਚ ਫਿਲਸਤੀਨੀਆਂ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਹਮਾਸ ਦੇ ਬੇਰਹਿਮ ਹਮਲੇ ਨੂੰ ਸਹੀ ਠਹਿਰਾਇਆ। ਰਾਮੱਲਾ ਸਥਿਤ ਸੰਸਥਾ ਨੇ 31 ਅਕਤੂਬਰ ਤੋਂ 7 ਨਵੰਬਰ ਦਰਮਿਆਨ ਦੱਖਣੀ ਗਾਜ਼ਾ ਪੱਟੀ, ਯਹੂਦੀਆ ਅਤੇ ਸਮਰੀਆ ਵਿੱਚ 668 ਫਿਲਸਤੀਨੀ ਬਾਲਗਾਂ ’ਤੇ ਸਰਵੇਖਣ ਕੀਤਾ।

ਇਹ ਸਰਵੇਖਣ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਆਪਣੀ ਕਿਸਮ ਦਾ ਪਹਿਲਾ ਸਰਵੇਖਣ ਹੈ, ਜਿਸ ਵਿੱਚ ਪਾਇਆ ਗਿਆ ਕਿ 48.2 ਫੀਸਦੀ ਉੱਤਰਦਾਤਾਵਾਂ ਨੇ ਹਮਾਸ ਦੀ ਭੂਮਿਕਾ ਨੂੰ ‘ਬਹੁਤ ਸਕਾਰਾਤਮਕ’ ਦੱਸਿਆ, ਜਦਕਿ 27.8 ਫੀਸਦੀ ਨੇ ਹਮਾਸ ਦੀ ਭੂਮਿਕਾ ਨੂੰ ‘ਕੁਝ ਹੱਦ ਤਕ ਸਕਾਰਾਤਮਕ’ ਦੱਸਿਆ। ਲਗਭਗ 80 ਫੀਸਦੀ ਲੋਕ ਹਮਾਸ ਦੇ ਫੌਜੀ ਵਿੰਗ ਅਲ-ਕਸਮ ਬ੍ਰਿਗੇਡ ਦੀ ਭੂਮਿਕਾ ਨੂੰ ਸਕਾਰਾਤਮਕ ਮੰਨਦੇ ਹਨ। ਹਮਾਸ ਵੱਲੋਂ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ’ਤੇ ਕੀਤੇ ਹਮਲੇ ਵਿੱਚ 1,200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਤਕਰੀਬਨ 240 ਲੋਕਾਂ ਨੂੰ ਬੰਧਕ ਬਣਾ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ 'ਚ 50 ਫੁੱਟ ਉੱਚਾ ਟਾਵਰ ਡਿੱਗਿਆ, 5 ਮਜ਼ਦੂਰਾਂ ਦੀ ਦਰਦਨਾਕ ਮੌਤ

ਇਹ ਪੁੱਛੇ ਜਾਣ ’ਤੇ ਕਿ ਕੀ ਉਹ ਹਮਾਸ ਦੀ 7 ਅਕਤੂਬਰ ਦੀ ਕਾਰਵਾਈ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ, ਸਰਵੇਖਣ ਵਿਚ ਸ਼ਾਮਲ 59.3 ਫੀਸਦੀ ਫਿਲਸਤੀਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਮਲਿਆਂ ਦਾ ‘ਪੁਰਜ਼ੋਰ’ ਸਮਰਥਨ ਕੀਤਾ ਅਤੇ 15.7 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਮਾਰੂ ਹਮਲੇ ਦਾ ‘ਕੁਝ ਹੱਦ ਤੱਕ’ ਸਮਰਥਨ ਕੀਤਾ। ਸਿਰਫ 12.7 ਫੀਸਦੀ ਨੇ ਨਾਰਾਜ਼ਗੀ ਪ੍ਰਗਟ ਕੀਤੀ, 10.9 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਹਮਲੇ ਦਾ ਸਮਰਥਨ ਕੀਤਾ ਅਤੇ ਨਾ ਹੀ ਵਿਰੋਧ । ਲਗਭਗ ਸਾਰੇ (98 ਫੀਸਦੀ) ਉੱਤਰਦਾਤਾਵਾਂ ਨੇ ਕਿਹਾ ਕਿ ਇਜ਼ਰਾਈਲੀਆਂ ਦੀਆਂ ਹੱਤਿਆਵਾਂ ਨੇ ਉਨ੍ਹਾਂ ਨੂੰ ‘ਫਿਲਸਤੀਨੀਆਂ ਵਜੋਂ’ ਆਪਣੀ ਪਛਾਣ ’ਤੇ ਮਾਣ ਮਹਿਸੂਸ ਕਰਵਾਇਆ, ਨਾਲ ਹੀ ਇੰਨੇ ਹੀ ਫੀਸਦੀ ਨੇ ਕਿਹਾ ਕਿ ਉਹ ਹਮਾਸ ਦੇ ਵਿਰੁੱਧ ਚੱਲ ਰਹੀ ਫੌਜੀ ਮੁਹਿੰਮ ਲਈ ਯਹੂਦੀ ਰਾਜ ਨੂੰ ਕਦੇ ਨਹੀਂ ਭੁੱਲਣਗੇ ਅਤੇ ਕਦੇ ਮੁਆਫ ਨਹੀਂ ਕਰਨਗੇ।’’

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

ਤਿੰਨ-ਚੌਥਾਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਜ਼ਰਾਈਲ-ਹਮਾਸ ਜੰਗ ਫਿਲਸਤੀਨ ਦੀ ਜਿੱਤ ਨਾਲ ਖਤਮ ਹੋ ਜਾਵੇਗਾ। ਗਾਜ਼ਾ ਪੱਟੀ ਵਿੱਚ ਜੰਗ ਖ਼ਤਮ ਹੋਣ ਤੋਂ ਬਾਅਦ ਤੁਸੀਂ ਪਸੰਦੀਦਾ ਸਰਕਾਰ ਦੇ ਰੂਪ ’ਚ ਕੀ ਚਾਹੋਗੇ , ਇਸ ਸਵਾਲ ਦੇ ਜਵਾਬ ਵਿੱਚ 72 ਫੀਸਦੀ ਲੋਕਾਂ ਨੇ ਕਿਹਾ ਕਿ ਉਹ ‘ਰਾਸ਼ਟਰੀ ਏਕਤਾ ਸਰਕਾਰ’ ਦੇ ਹੱਕ ਵਿੱਚ ਹਨ, ਜਿਸ ਵਿੱਚ ਹਮਾਸ ਅਤੇ ਫਿਲਸਤੀਨੀ ਅਥਾਰਟੀ ਦੇ ਮੁਖੀ ਮਹਿਮੂਦ ਅੱਬਾਸ ਦਾ ਫਤਹ ਧੜਾ ਸ਼ਾਮਲ ਹੈ। ਲਗਭਗ 8.5 ਫੀਸਦੀ ਨੇ ਕਿਹਾ ਕਿ ਉਹ ਫਿਲਸਤੀਨੀ ਅਥਾਰਟੀ ਦੁਆਰਾ ਕੰਟਰੋਲ ਕੀਤੀ ਜਾ ਰਹੀ ਸਰਕਾਰ ਦੇ ਹੱਕ ਵਿੱਚ ਹਨ। ਸਰਵੇਖਣ ਵਿੱਚ ਸ਼ਾਮਲ 98 ਫੀਸਦੀ ਤੋਂ ਵੱਧ ਫਿਲਸਤੀਨੀਆਂ ਦਾ ਅਮਰੀਕਾ ਪ੍ਰਤੀ ਨਕਾਰਾਤਮਕ ਨਜ਼ਰੀਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


sunita

Content Editor

Related News