US ਤੋਂ ਮੋਹ ਭੰਗ! 63 ਫੀਸਦੀ ਨੌਜਵਾਨ ਛੱਡਣਾ ਚਾਹੁੰਦੇ ਨੇ ਆਪਣਾ ਦੇਸ਼, ਦੱਸਿਆ ਵੱਡਾ ਕਾਰਨ

Tuesday, Nov 11, 2025 - 04:59 PM (IST)

US ਤੋਂ ਮੋਹ ਭੰਗ! 63 ਫੀਸਦੀ ਨੌਜਵਾਨ ਛੱਡਣਾ ਚਾਹੁੰਦੇ ਨੇ ਆਪਣਾ ਦੇਸ਼, ਦੱਸਿਆ ਵੱਡਾ ਕਾਰਨ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਚ ਨੌਜਵਾਨ ਪੀੜ੍ਹੀ ਦਾ ਆਪਣੇ ਦੇਸ਼ ਤੋਂ ਮੋਹ ਭੰਗ ਹੋ ਰਿਹਾ ਹੈ। ਅਮਰੀਕੀ ਮਨੋਵਿਗਿਆਨਕ ਐਸੋਸੀਏਸ਼ਨ (American Psychological Association) ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ, 18 ਤੋਂ 34 ਸਾਲ ਦੀ ਉਮਰ ਵਰਗ ਦੇ ਲਗਭਗ 63 ਫੀਸਦੀ ਨੌਜਵਾਨ ਹੁਣ ਅਮਰੀਕਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ।

ਇੱਕ ਸਾਲ 'ਚ ਆਇਆ ਵੱਡਾ ਉਛਾਲ
ਇਸ ਅੰਕੜੇ ਨੇ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਪਿਛਲੇ ਸਾਲ ਇਹ ਅੰਕੜਾ ਸਿਰਫ 41 ਫੀਸਦੀ ਸੀ। ਇਸ ਵੱਡੇ ਵਾਧੇ ਪਿੱਛੇ ਮੁੱਖ ਕਾਰਨਾਂ ਵਿੱਚ ਵਿੱਤੀ ਸੰਕਟ, ਰਾਜਨੀਤਿਕ ਅਸਥਿਰਤਾ, ਵਧਦੀ ਮਹਿੰਗਾਈ ਤੇ ਜਲਵਾਯੂ ਸੰਕਟ ਸ਼ਾਮਲ ਹਨ।

ਥੱਕ ਚੁੱਕੇ ਹਨ ਅਮਰੀਕੀ ਕਰਮਚਾਰੀ
ਰਿਪੋਰਟਾਂ ਅਨੁਸਾਰ, ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਚੁਣੌਤੀਆਂ ਤੇ ਬੇਰੁਜ਼ਗਾਰੀ 'ਚ ਵਾਧੇ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਇਸ ਦੇ ਨਾਲ ਹੀ ਕੰਮ ਦਾ ਜ਼ਿਆਦਾ ਤਣਾਅ (Work Stress) ਵੀ ਇੱਕ ਵੱਡੀ ਵਜ੍ਹਾ ਹੈ। ਸਰਵੇਖਣ 'ਚ ਸ਼ਾਮਲ ਦਸਾਂ 'ਚੋਂ ਨੌਂ ਅਮਰੀਕੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਕੰਮ ਦੇ ਬੋਝ ਅਤੇ ਵਧਦੀਆਂ ਜ਼ਿੰਮੇਵਾਰੀਆਂ ਕਾਰਨ ਮਾਨਸਿਕ ਤੌਰ 'ਤੇ ਥੱਕ ਚੁੱਕੇ ਹਨ।

ਨੌਜਵਾਨਾਂ ਦੀ ਚਿੰਤਾ ਦੇ ਮੁੱਖ 5 ਕਾਰਨ
ਸਰਵੇਖਣ 'ਚ ਉਹ ਪੰਜ ਮੁੱਖ ਕਾਰਨ ਸਾਹਮਣੇ ਆਏ ਹਨ ਜੋ ਨੌਜਵਾਨਾਂ ਨੂੰ ਦੇਸ਼ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ:
1. ਸਿਹਤ ਬੀਮਾ ਤੇ ਸਿਹਤ ਖਰਚਿਆਂ 'ਚ ਭਾਰੀ ਵਾਧਾ।
2. ਮਹਿੰਗਾਈ ਦਰ ਤੇ ਊਰਜਾ ਖਰਚਿਆਂ 'ਚ ਤੇਜ਼ੀ।
3. ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ।
4. ਵੱਡੇ ਪੱਧਰ 'ਤੇ ਸਮੂਹਿਕ ਛਾਂਟੀ (Mass Layoffs) ਤੇ ਨੌਕਰੀ ਦੀ ਅਨਿਸ਼ਚਿਤਤਾ।
5. ਸਰਕਾਰੀ ਫੈਸਲਿਆਂ ਦੀ ਅਨਿਸ਼ਚਿਤਤਾ ਤੇ ਸ਼ਟਡਾਊਨ ਵਰਗੀਆਂ ਘਟਨਾਵਾਂ, ਜਿਨ੍ਹਾਂ ਨੇ ਨੌਜਵਾਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ ਹੈ।

ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਤੇ ਹੋਰ ਸਰਕਾਰੀ ਸਹਾਇਤਾ ਤੋਂ ਵੀ ਵਾਂਝੇ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਰੋਜ਼ਾਨਾ ਜੀਵਨ 'ਚ ਤਣਾਅ ਲਗਾਤਾਰ ਵਧ ਰਿਹਾ ਹੈ।


author

Baljit Singh

Content Editor

Related News