ਇਮਰਾਨ ਖ਼ਾਨ 'ਤੇ ਹੋਏ ਹਮਲੇ ਤੋਂ ਬਾਅਦ ਸ਼ੋਏਬ ਅਖ਼ਤਰ ਦਾ ਵੱਡਾ ਬਿਆਨ

Thursday, Nov 03, 2022 - 06:45 PM (IST)

ਇਮਰਾਨ ਖ਼ਾਨ 'ਤੇ ਹੋਏ ਹਮਲੇ ਤੋਂ ਬਾਅਦ ਸ਼ੋਏਬ ਅਖ਼ਤਰ ਦਾ ਵੱਡਾ ਬਿਆਨ

ਇੰਟਰਨੈਸ਼ਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਹੋਏ ਜਾਨਲੇਵਾ ਹਮਲੇ 'ਤੇ ਸਾਬਕਾ ਕ੍ਰਿਕਟਰ ਸ਼ੋਏਬ ਅਖ਼ਤਰ ਨੇ ਚਿੰਤਾ ਜਤਾਈ ਹੈ। ਇਮਰਾਨ ਖ਼ਾਨ 'ਤੇ ਹੋਏ ਹਮਲੇ ਦੀ ਵੀਡੀਓ ਟਵਿਟਰ 'ਤੇ ਸਾਂਝੀ ਕਰਦਿਆਂ ਸ਼ੋਏਬ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦੇ ਪੈਰ 'ਤੇ ਗੋਲੀ ਲੱਗੀ ਹੈ ਤੇ ਅੱਲ੍ਹਾ ਦਾ ਸ਼ੁਕਰ ਹੈ ਕਿ ਉਹ ਠੀਕ ਹਨ।

PunjabKesari

ਉਨ੍ਹਾਂ ਇਮਰਾਨ ਖਾਨ ਦੀ ਤੰਦਰੁਸਤੀ ਦੀ ਦੁਆ ਮੰਗਦਿਆਂ ਕਿਹਾ ਕਿ ਉਹ ਹੋਰ ਬੁਰੀਆਂ ਖ਼ਬਰਾਂ ਸੁਣਨ ਲਈ ਤਿਆਰ ਨਹੀਂ ਹਨ। ਕੁੱਝ ਦੇਰ ਪਹਿਲਾਂ ਪਾਕਿਸਤਾਨੀ ਪੱਤਰਕਾਰ ਦੇ ਹੋਏ ਕਤਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇਸ਼ ਦੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕੀਤੀ।

ਇਹ ਖ਼ਬਰ ਵੀ ਪੜ੍ਹੋ - ਇਮਰਾਨ ਖ਼ਾਨ ਦੀ ਰੈਲੀ ’ਚ ਗੋਲ਼ੀਆਂ ਚੱਲਣ ਨਾਲ 1 ਦੀ ਮੌਤ, PM ਸ਼ਾਹਬਾਜ਼ ਨੇ ਜਾਂਚ ਦੇ ਦਿੱਤੇ ਹੁਕਮ

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਤੇ ਡਰਾਮੇਬਾਜ਼ੀ ਬਹੁਤ ਹੋ ਗਈ ਤੇ ਹੁਣ ਕਿਸੇ ਸਿੱਟੇ 'ਤੇ ਪਹੁੰਚਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਨੂੰ ਸੰਜੀਦਗੀ ਨਾਲ ਲੈਂਦਿਆਂ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ੋਇਬ ਅਖ਼ਤਰ ਨੇ ਇਸ ਹਮਲੇ ਦੀ ਸਖ਼ਤ ਨਖੇਧੀ ਕੀਤੀ।


author

Manoj

Content Editor

Related News