ਸ੍ਰੀ ਸ਼ਿਪ੍ਰਾ ਗਿਰੀ ਜੀ ਮਹਾਰਾਜ ਗੁਜਰਾਤ ਵਾਲਿਆ ਦਾ ਇਟਲੀ ਪਹੁੰਚਣ ''ਤੇ ਨਿੱਘਾ ਸਵਾਗਤ

Monday, Aug 05, 2024 - 03:47 PM (IST)

ਸ੍ਰੀ ਸ਼ਿਪ੍ਰਾ ਗਿਰੀ ਜੀ ਮਹਾਰਾਜ ਗੁਜਰਾਤ ਵਾਲਿਆ ਦਾ ਇਟਲੀ ਪਹੁੰਚਣ ''ਤੇ ਨਿੱਘਾ ਸਵਾਗਤ

ਮਿਲਾਨ/ਇਟਲੀ (ਸਾਬੀ ਚੀਨੀਆ): ਸਨਾਤਨ ਧਰਮ ਪ੍ਰਚਾਰ ਹਿੱਤ ਇੰਡੀਆ ਦੀ ਧਰਤੀ ਤੋਂ ਸ਼੍ਰੀ 1008 ਸ਼ਿਪ੍ਰਾ ਗਿਰੀ ਜੀ ਮਹਾਰਾਜ ਗੁਜਰਾਤ ਵਾਲੇ ਜੋ ਕਿ ਯੂਰਪ ਦੌਰੇ 'ਤੇ ਹਨ। ਬੀਤੇ ਦਿਨ ਉਹ ਇੰਗਲੈਂਡ ਤੋਂ ਇਟਲੀ ਪੁੱਜੇ ਹਨ। ਇੱਥੇ ਉਨ੍ਹਾਂ ਦਾ ਬੈਰਗਮੋ ਏਅਰਪੋਰਟ 'ਤੇ ਉਨ੍ਹਾਂ ਦੇ ਸ਼ਰਧਾਲੂਆ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ। ਗੱਲਬਾਤ ਕਰਦਿਆਂ ਸ਼ਿਪ੍ਰਾ ਗਿਰੀ ਜੀ ਮਹਾਰਾਜ ਗੁਜਰਾਤ ਵਾਲਿਆ ਨੇ ਆਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਖ-ਵੱਖ ਮੰਦਿਰਾਂ ਵਿੱਚ ਉਨ੍ਹਾਂ ਦੇ ਸਮਾਗਮ ਹੋਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਸ਼ਹੀਦ ਊਧਮ ਸਿੰਘ ਅਤੇ ਮਦਨ ਲਾਲ ਢੀਂਗਰਾਂ ਨੂੰ ਸ਼ਰਧਾਂਜਲੀ

ਇਸ ਮੌਕੇ ਗੱਲਬਾਤ ਕਰਦਿਆ ਕੌਂਸਲਰ ਜੈਸਿਕਾ ਕੌਰ, ਰਾਜੂ ਖੰਭ, ਪੰਡਿਤ ਡਿੰਪਲ ਸ਼ਰਮਾ, ਪੰਡਿਤ ਸਾਹਿਲ ਸ਼ਰਮਾਂ ਅਤੇ ਹੋਰ ਸ਼ਰਧਾਲੂਆਂ ਨੇ ਸ਼ਿਪ੍ਰਾ ਗਿਰੀ ਜੀ ਮਹਾਰਾਜ ਨੂੰ ਇਟਲੀ ਆਉਣ 'ਤੇ ਜੀ ਆਇਆ ਆਖਿਆ ਅਤੇ ਦੱਸਿਆ ਕਿ ਸ਼੍ਰੀ ਸ਼੍ਰੀ 1008 ਸ਼ਿਪ੍ਰਾ ਗਿਰੀ ਜੀ ਮਹਾਰਾਜ ਗੁਜਰਾਤ ਵਾਲੇ 28 ਅਗਸਤ ਤੱਕ ਇਟਲੀ ਵਿੱਚ ਰਹਿਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਜੀ ਤੋਂ ਕੀਰਤਨ, ਹਵਨ,ਕਥਾ, ਹਨੂੰਮਾਨ ਚਾਲੀਸਾ ਕਰਵਾਉਣ ਲਈ ਸੰਪਰਕ ਕਰਨ। ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ 5 ਤੋਂ 11 ਅਗਸਤ ਤੱਕ ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ (ਕਰੇਮੋਨਾ)  ਵਿੱਚ 7:30 ਤੋਂ 9:30  ਕਥਾ ਹੋਵੇਗੀ ਅਤੇ 11 ਅਗਸਤ ਨੂੰ ਹਵਨ ਹੋਵੇਗਾ। ਇਸ ਮੌਕੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਰਧਾਲੂਆ ਨੂੰ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਮੌਕੇ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News