ਸ਼ਾਹਬਾਜ਼ ਸ਼ਰੀਫ ਤੇ ਉਨ੍ਹਾਂ ਦੇ ਬੇਟੇ ''ਤੇ ਭ੍ਰਿਸ਼ਟਾਚਾਰ ਮਾਮਲੇ ''ਚ ਦੋਸ਼ ਤੈਅ
Tuesday, Apr 09, 2019 - 04:46 PM (IST)

ਲਾਹੌਰ— ਇਕ ਜਵਾਬਦੇਹੀ ਅਦਾਲਤ ਨੇ ਮੰਗਲਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਤੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੇ ਖਿਲਾਫ ਪੰਜਾਬ ਦਾ ਮੁੱਖ ਮੰਤਰੀ ਰਹਿਣ ਦੌਰਾਨ ਅਹੁਦੇ ਦੀ ਦੁਰਵਰਤੋਂ ਲਈ ਦੋਸ਼ ਤੈਅ ਕੀਤਾ ਹੈ।
ਡਾਨ ਅਖਬਾਰ ਦੀ ਖਬਰ ਹੈ ਕਿ ਸ਼ਾਹਬਾਜ਼ ਦੇ ਬੇਟੇ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਦੇ ਖਿਲਾਫ ਵੀ ਅਦਾਲਤ ਨੇ ਰਮਜ਼ਾਨ ਸ਼ੂਗਰ ਮਿਲਸ ਮਾਮਲੇ 'ਚ ਦੋਸ਼ ਤੈਅ ਕੀਤਾ ਹੈ। ਅਖਬਾਰ ਮੁਤਾਬਕ ਸ਼ਾਹਬਾਜ਼ ਤੇ ਹਮਜ਼ਾ ਨੇ ਉਨ੍ਹਾਂ ਖਿਲਾਫ ਤੈਅ ਕੀਤਾ ਗਏ ਦੋਸ਼ਾਂ 'ਚ ਖੁਦ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ 'ਤੇ ਅਹੁਦੇ ਦੀ ਦੁਰਵਰਤੋਂ ਤੇ ਸਰਕਾਰੀ ਪੈਸੇ ਦਾ ਗੈਰ-ਕਾਨੂੰਨੀ ਇਸਤੇਮਾਲ ਕਰਨ ਦਾ ਦੋਸ਼ ਹੈ।