ਅੰਮ੍ਰਿਤਸਰ ''ਚ ਨੌਜਵਾਨ ''ਤੇ ਫਾਇਰਿੰਗ, ਹਮਲਾਵਰ ਮੋਟਰਸਾਈਕ ''ਤੇ ਫਰਾਰ
Tuesday, Aug 05, 2025 - 09:29 PM (IST)

ਅੰਮ੍ਰਿਤਸਰ (ਗੁਰਿੰਦਰ) :ਅੰਮ੍ਰਿਤਸਰ 'ਚ ਅੱਜ ਸ਼ਾਮ ਤਾਰਾ ਵਾਲਾ ਪੁਲ ਤੋਂ ਥੋੜਾ ਪਹਿਲਾਂ ਮੇਨ ਰੋਡ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੌਰਾਨ ਝਬਾਲ ਵਾਸੀ ਨੌਜਵਾਨ ਅਰਮਾਨ ਸੂਦ ਨੂੰ ਗੋਲੀ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ, ਜਿਸਦਾ ਨਾਂ ਅਰਮਾਨ ਸੂਧ ਹੈ, ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ, ਉੱਤੇ ਕਿਸੇ ਨੇ ਗੋਲੀਆਂ ਚਲਾਈਆਂ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਰਮਾਨ ਆਪਣੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਇਆ ਹੋਇਆ ਸੀ ਜਦੋਂ ਇਹ ਵਾਰਦਾਤ ਵਾਪਰੀ। ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਇਕਲ 'ਤੇ ਸੀ ਤੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇਕੋ ਵਿਅਕਤੀ ਸੀ ਪਰ ਪੁਲਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਏਸੀਪੀ ਪਰਵੇਸ਼ ਚੋਪੜਾ ਦੇ ਮਤਾਬਕ ਲੁੱਟ-ਖੋਹ ਦਾ ਕੋਈ ਐਂਗਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲਸ ਦੀਆਂ ਟੀਮਾਂ ਲਗਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e