ਰੀਲ ਬਣਾਉਣ ਲਈ ਰੋਜ਼ ਖਾਂਦੀ ਸੀ 10 ਕਿਲੋ ਖਾਣਾ, ਸ਼ਰਤ ਦੇ ਚੱਕਰ ''ਚ ਗਈ ਜਾਨ

Monday, Jul 22, 2024 - 02:13 PM (IST)

ਰੀਲ ਬਣਾਉਣ ਲਈ ਰੋਜ਼ ਖਾਂਦੀ ਸੀ 10 ਕਿਲੋ ਖਾਣਾ, ਸ਼ਰਤ ਦੇ ਚੱਕਰ ''ਚ ਗਈ ਜਾਨ

ਬੀਜ਼ਿੰਗ : ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲੋਕ ਕੀ ਨਹੀਂ ਕਰਦੇ? ਕਦੇ ਉਹ ਖ਼ਤਰਨਾਕ ਸਟੰਟ ਕਰਦੇ ਹਨ ਅਤੇ ਕਦੇ ਉਹ ਚੁਣੌਤੀਆਂ ਤੈਅ ਕਰਦੇ ਹਨ। ਖਾਣਾ ਖਾਂਦੇ ਲੋਕਾਂ ਦੀਆਂ ਵੀਡੀਓਜ਼ ਵੀ ਬਹੁਤ ਦੇਖੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅਜੀਬ ਤਰੀਕਿਆਂ ਨਾਲ ਖਾਣਾ ਖਾਣ ਜਾਂ ਜ਼ਿਆਦਾ ਖਾਣ ਦੀਆਂ ਵੀਡੀਓਜ਼ ਸ਼ੇਅਰ ਕਰਦੇ ਹਨ। ਆਪਣੇ ਆਪ ਨੂੰ ਚੁਣੌਤੀ ਦੇ ਕੇ ਵੀ ਖਾਣਾ ਖਾਂਦੇ ਹਨ। ਇਸੇ ਤਰ੍ਹਾਂ ਨਾਲ ਚੁਣੌਤੀ (ਚੈਲੰਜ਼) ਸਮਝ  ਕੇ ਖਾਣਾ ਖਾਣ ਵਾਲੀ ਕੁੜੀ ਦੀ ਮੌਤ ਹੋ ਗਈ ਹੈ।
PunjabKesari
ਮਾਮਲਾ ਚੀਨ ਦਾ ਹੈ, ਪੈਨ ਜਿਓਟਿੰਗ ਨਾਂ ਦੀ ਕੁੜੀ ਸਥਾਨਕ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਇਸ ਲੜਕੀ ਦੀ ਉਮਰ ਸਿਰਫ 24 ਸਾਲ ਹੈ ਪਰ ਉਹ ਖਾਣੇ ਨਾਲ ਸਬੰਧਤ ਚੁਣੌਤੀਆਂ ਨੂੰ ਸਵੀਕਾਰ ਕਰਕੇ ਬਹੁਤ ਮਸ਼ਹੂਰ ਹੋ ਗਈ ਪਰ ਚੁਣੌਤੀ ਜਿੱਤਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 14 ਜੁਲਾਈ ਨੂੰ ਪੈਨ ਜ਼ਿਆਓਟਿੰਗ ਚੈਲੇਂਜ ਦੌਰਾਨ ਖਾਣਾ ਖਾ ਰਹੀ ਸੀ, ਜਿਸ ਦਾ ਸੋਸ਼ਲ ਮੀਡੀਆ 'ਤੇ ਲਾਈਵ ਪ੍ਰਸਾਰਣ ਵੀ ਕੀਤਾ ਜਾ ਰਿਹਾ ਸੀ।

ਇੰਨਾ ਖਾਧਾ ਕਿ ਹੋ ਗਈ ਮੌਤ

ਚੁਣੌਤੀ ਜਿੱਤਣ ਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਸਨਮਾਨ, ਪੁਰਸਕਾਰ ਅਤੇ ਪ੍ਰਸਿੱਧੀ ਮਿਲਣ ਵਾਲੀ ਸੀ। ਲੜਕੀ ਨੇ ਇਸ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਉਸ ਨੇ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ ਅਤੇ ਇਹ ਚੁਣੌਤੀ ਜਿੱਤ ਲਈ। ਇਸ ਲੜਕੀ ਨੂੰ ਐਵਾਰਡ ਅਤੇ ਦਰਸ਼ਕਾਂ ਵੱਲੋਂ ਤਾੜੀਆਂ ਅਤੇ ਸਨਮਾਨ ਮਿਲਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਲਈ ਆਖਰੀ ਚੁਣੌਤੀ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਜ਼ਿਆਦਾ ਖਾਣ ਨਾਲ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਚੈਲੇਂਜ ਨੂੰ ਮੁਕਬੈਂਗ ਕਿਹਾ ਜਾਂਦਾ ਹੈ। ਦੱਸਿਆ ਗਿਆ ਕਿ ਲੜਕੀ ਦੇ ਮਾਤਾ-ਪਿਤਾ ਨੇ ਉਸ ਨੂੰ ਇੰਨਾ ਖਾਣ ਤੋਂ ਮਨ੍ਹਾ ਕੀਤਾ ਪਰ ਉਹ ਨਹੀਂ ਮੰਨੀ।
PunjabKesari

ਰਿਪੋਰਟਾਂ ਦੇ ਅਨੁਸਾਰ, ਪੈਨ ਜ਼ਿਆਓਟਿੰਗ ਦੀ ਮੁਕਬੈਂਗ ਵਿੱਚ ਦਿਲਚਸਪੀ ਵਧਦੀ ਗਈ। ਉਹ ਇੱਕ ਵਾਰ ਵਿੱਚ 10 ਕਿਲੋਗ੍ਰਾਮ ਤੋਂ ਵੱਧ ਭੋਜਨ ਖਾ ਲੈਂਦੀ ਸੀ। ਇੰਨਾ ਖਾਣ ਤੋਂ ਬਾਅਦ, ਉਸਨੇ ਇਹ ਨਹੀਂ ਕਿਹਾ ਕਿ ਉਹ ਹੋਰ ਨਹੀਂ ਖਾ ਸਕਦੀ। ਇੰਨਾ ਖਾਣ ਤੋਂ ਬਾਅਦ ਉਸਨੂੰ ਕਦੇ ਡਰ ਨਹੀਂ ਲੱਗਾ। ਐਨਾ ਖਾ ਕੇ ਉਸ ਨੂੰ ਆਪਣੇ ਆਪ 'ਤੇ ਮਾਣ ਸੀ।

 

 


author

DILSHER

Content Editor

Related News