ਮਾਉਈ ਟਾਪੂ ''ਚ ਸ਼ਾਰਕ ਨੇ 61 ਸਾਲਾ ਵਿਅਕਤੀ ''ਤੇ ਕੀਤਾ ਹਮਲਾ, ਹਾਲਤ ਗੰਭੀਰ
Saturday, Nov 02, 2024 - 03:09 PM (IST)
ਵੈਲੁਕੂ/ਹਵਾਈ (ਏਜੰਸੀ)- ਮਾਉਈ ਟਾਪੂ ‘ਚ ਇਕ ਸ਼ਾਰਕ ਨੇ 61 ਸਾਲਾ 'ਸਰਫਰ' ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ 'ਤੇ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਉਸ ਦਾ ਪੈਰ ਹੀ ਵੱਖ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਉਈ ਕਾਉਂਟੀ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਵਿਅਕਤੀ ਸ਼ੁੱਕਰਵਾਰ ਸਵੇਰੇ 'ਵੈਹੂ ਬੀਚ ਪਾਰਕ' ਵਿੱਚ "ਸਰਫਿੰਗ" ਕਰ ਰਿਹਾ ਸੀ, ਜਦੋਂ ਉਸਨੂੰ ਇੱਕ ਸ਼ਾਰਕ ਨੇ ਕੱਟ ਲਿਆ। ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਪਹਿਲਾਂ ਖੂਨ ਵਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਦੱਸਿਆ ਗਿਆ ਕਿ ਵਿਅਕਤੀ ਦੀ ਲੱਤ "ਗੋਡੇ ਦੇ ਬਿਲਕੁਲ ਹੇਠਾਂ ਪੂਰੀ ਤਰ੍ਹਾਂ ਕੱਟੀ ਗਈ ਸੀ।"
ਇਹ ਵੀ ਪੜ੍ਹੋ: ਪਾਕਿਸਤਾਨ ਦਾ ਸਿੱਖ ਸ਼ਰਧਾਲੂਆਂ ਲਈ ਵੱਡਾ ਐਲਾਨ, ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਹੀਂ ਲੱਗੇਗੀ ਵੀਜ਼ਾ ਫੀਸ
ਮੁਢਲੀ ਸਹਾਇਤਾ ਦਿੱਤੇ ਜਾਣ ਦੌਰਾਨ ਵਿਅਕਤੀ ਹੋਸ਼ ਵਿੱਚ ਸੀ ਅਤੇ ਫਿਰ ਉਸਨੂੰ 'ਮਾਉਈ ਮੈਮੋਰੀਅਲ ਮੈਡੀਕਲ ਸੈਂਟਰ' ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਹਾਲਤ ਗੰਭੀਰ ਹੈ। ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ 'ਬੀਚ ਪਾਰਕ' ਨੂੰ ਬੰਦ ਕਰ ਦਿੱਤਾ। ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਮਸ਼ਹੂਰ ਸਰਫਰ ਤਾਮਯੋ ਪੇਰੀ ਦੀ ਓਆਹੂ ਦੇ ਉੱਤਰੀ ਕਿਨਾਰੇ 'ਤੇ ਸਰਫਿੰਗ ਕਰਦੇ ਸਮੇਂ ਸ਼ਾਰਕ ਦੇ ਹਮਲੇ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ: ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੇ ਡਰੋਂ ਬਫਰ ਜ਼ੋਨ ਬਣਾਉਣ ਦਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8