ਇਕੋ ਜੇਲ ''ਚ ਬੰਦ ਹਨ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਤੇ ਅੱਤਵਾਦੀ ਸਈਦ

07/18/2019 3:41:01 PM

ਇਸਲਾਮਾਬਾਦ— ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੂੰ ਵੀਰਵਾਰ ਨੂੰ ਲਾਹੌਰ 'ਚ ਗ੍ਰਿਫਤਾਰ ਕੀਤਾ ਗਿਆ ਸੀ। 2009 'ਚ ਹੋਏ ਟੈਰਰ ਫੰਡਿੰਗ ਦੇ ਇਕ ਮਾਮਲੇ 'ਚ ਪੰਜਾਬ ਪੁਲਸ ਦੀ ਅੱਤਵਾਦ ਰੋਕੂ ਇਕਾਈ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਹਾਫਿਜ਼ ਨੂੰ ਫਿਲਹਾਲ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ।

ਇਕੋ ਜੇਲ 'ਚ ਨਵਾਜ਼ ਸ਼ਰੀਫ ਤੇ ਹਾਫਿਜ਼ ਸਈਦ
ਹਾਫਿਜ਼ ਸਈਦ ਨੂੰ ਲਾਹੌਰ ਦੀ ਬੇਹੱਦ ਸੁਰੱਖਿਅਤ ਜੇਲ ਕੋਟ ਲਖਪਤ ਜੇਲ 'ਚ ਰੱਖਿਆ ਗਿਆ ਹੈ। ਇਹ ਉਹੀ ਜੇਲ ਹੈ, ਜਿਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਮਾਮਲੇ 'ਚ ਸਜ਼ਾ ਕੱਟ ਰਹੇ ਹਨ। ਅੱਤਵਾਦੀ ਹਾਫਿਜ਼ ਸਈਦ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਚੰਦੇ ਲਈ ਜਮਾ ਪੈਸਿਆਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਹੈ।

ਅਮਰੀਕਾ ਨੇ ਰੱਖਿਆ 10 ਮਿਲੀਅਨ ਡਾਲਰ ਦਾ ਇਨਾਮ
ਦੱਸ ਦਈਏ ਕਿ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਨੂੰ ਲਸ਼ਕਰ-ਏ-ਤੋਇਬਾ ਦਾ ਮੁੱਖ ਚਿਹਰਾ ਮੰਨਿਆ ਜਾਂਦਾ ਹੈ। 2008 ਦੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਵੀ ਸਈਦ ਹੀ ਹੈ। ਸਈਦ ਨੂੰ ਗਲੋਬਲ ਟੈਰਰਿਸਟ ਐਲਾਨ ਕੀਤਾ ਗਿਆ ਹੈ। ਉਸ 'ਤੇ 10 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। ਇਸੇ ਸਾਲ ਮਾਰਚ 'ਚ ਹਾਫਿਜ਼ ਸਈਦ ਦੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦੇ ਰਾਵਲਪਿੰਡੀ ਸਥਿਤ ਹਸਪਤਾਲ ਤੇ ਮਦਰੱਸੇ ਨੂੰ ਵੀ ਸੀਜ਼ ਕਰ ਦਿੱਤਾ ਗਿਆ ਸੀ। ਨਾਲ ਹੀ ਪਾਕਿਸਤਾਨੀ ਸਰਕਾਰ ਨੇ ਅੱਤਵਾਦੀ ਨਿਰੋਧਕ ਐਕਟ-1997 ਦੇ ਤਹਿਤ ਹਾਫਿਜ਼ ਸਈਦੇ ਦੇ ਸੰਗਠਨ ਜਮਾਤ-ਉਦ-ਦਾਵਾ ਤੇ ਫਲਾਹ-ਏ-ਇੰਸਾਨੀਅਤ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।


Baljit Singh

Content Editor

Related News