ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

Wednesday, May 22, 2024 - 10:42 AM (IST)

ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

ਜਲੰਧਰ (ਇੰਟ) - ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਲੋਵੇਨੀਆ ਦੇ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਯੂਰਪੀਅਨ ਕਮਿਸ਼ਨ ਨੇ ਵਿਸ਼ਵ ਭਰ ’ਚ ਸ਼ੈਨੇਗਨ ਵੀਜ਼ਾ ਫ਼ੀਸ ’ਚ 12 ਫ਼ੀਸਦੀ ਵਾਧਾ ਕਰਨ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ। ਇਸ ਮੁਤਾਬਕ ਬਾਲਗ ਬਿਨੈਕਾਰਾਂ ਦੇ ਲਈ ਫ਼ੀਸ 80 ਤੋਂ ਵੱਧ ਕੇ 90 ਪੌਂਡ ਤੱਕ ਹੋ ਜਾਵੇਗੀ, ਜਦਕਿ 6 ਤੋਂ 12 ਸਾਲ ਦੇ ਬੱਚਿਆਂ ਲਈ ਫ਼ੀਸ 40 ਤੋਂ ਵੱਧ ਕੇ 45 ਪੌਂਡ ਹੋ ਜਾਵੇਗੀ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਇਸ ਤੋਂ ਇਲਾਵਾ ਜਿਹੜੇ ਦੇਸ਼ ਆਪਣੇ ਅਨਿਯਮਿਤ ਤੌਰ ’ਤੇ ਰਹਿਣ ਵਾਲੇ ਨਾਗਰਿਕਾਂ ਨੂੰ ਮੁੜ ਦਾਖਲਾ ਦੇਣ ’ਚ ਯੂਰਪੀ ਸੰਘ ਨਾਲ ਸਹਿਯੋਗ ਨਹੀਂ ਕਰਦੇ, ਉਨ੍ਹਾਂ ਦੀ ਵੀਜ਼ਾ ਫ਼ੀਸ 135 ਪੌਂਡ ਜਾਂ 180 ਪੌਂਡ ਤੱਕ ਵਧ ਸਕਦੀ ਹੈ। ਸਲੋਵੇਨੀਅਨ ਸਰਕਾਰ ਨੇ ਕਿਹਾ ਕਿ ਯੂਰਪੀਅਨ ਕਮਿਸ਼ਨ ਨੇ ਦੁਨੀਆ ਭਰ ਵਿੱਚ ਥੋੜ੍ਹੇ ਸਮੇਂ ਲਈ ਸ਼ੈਂਗੇਨ ਵੀਜ਼ਾ (ਵੀਜ਼ਾ ਟਾਈਪ ਸੀ) ਫ਼ੀਸ ਵਿੱਚ 12 ਫ਼ੀਸਦੀ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਵਾਧਾ 11 ਜੂਨ, 2024 ਤੋਂ ਵਿਸ਼ਵ ਪੱਧਰ ’ਤੇ ਲਾਗੂ ਹੋਵੇਗਾ। 

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਇਹ ਫ਼ੈਸਲਾ ਦਸੰਬਰ 2023 ਵਿੱਚ ਹੋਣ ਵਾਲੀ EU ਵੀਜ਼ਾ ਫ਼ੀਸਾਂ ਦੀ ਅਨੁਸੂਚਿਤ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ, ਜੋ ਸ਼ੈਂਗੇਨ ਵੀਜ਼ਾ ਕੋਡ ਦੇ ਅਨੁਸਾਰ ਹਰ ਤਿੰਨ ਸਾਲਾਂ ਵਿੱਚ ਹੁੰਦਾ ਹੈ। ਈਯੂ ਨੇ ਫ਼ੀਸ ਵਾਧੇ ਦਾ ਕਾਰਨ ਮਹਿੰਗਾਈ ਅਤੇ ਸਿਵਲ ਕਰਮਚਾਰੀਆਂ ਦੀਆਂ ਵਧੀਆਂ ਤਨਖ਼ਾਹਾਂ ਦਾ ਹਵਾਲਾ ਦਿੱਤਾ ਹੈ। ਫਰਵਰੀ 2020 ਵਿੱਚ ਪਿਛਲੇ ਵਾਧੇ ਵਿੱਚ ਫ਼ੀਸਾਂ 60 ਪੌਂਡ ਤੋਂ 80 ਪੌਂਡ ਤੱਕ ਵਧ ਗਈਆਂ ਹਨ। 

ਇਹ ਵੀ ਪੜ੍ਹੋ - ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ

ਇਸ ਘੋਸ਼ਣਾ ਨਾਲ ਖ਼ਾਸ ਤੌਰ 'ਤੇ ਤੁਰਕੀ ਦੇ ਨਾਗਰਿਕਾਂ ਵਿੱਚ ਅਸੰਤੁਸ਼ਟੀ ਪੈਦਾ ਹੋ ਗਈ ਹੈ, ਜੋ ਯੂਰਪੀਅਨ ਯੂਨੀਅਨ ਨਾਲ ਵੀਜ਼ਾ-ਮੁਕਤ ਸਮਝੌਤੇ ਦੀ ਉਮੀਦ ਕਰ ਰਹੇ ਸਨ। 2023 ਵਿੱਚ ਸ਼ੈਂਗੇਨ ਖੇਤਰ ਵਿੱਚ 10.3 ਮਿਲੀਅਨ ਤੋਂ ਵੱਧ ਥੋੜ੍ਹੇ ਸਮੇਂ ਲਈ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜੋ 2022 ਤੋਂ 37% ਵੱਧ ਹੈ। ਹਾਲਾਂਕਿ ਅਜੇ ਵੀ 17 ਮਿਲੀਅਨ ਅਰਜ਼ੀਆਂ ਦੇ 2019 ਦੇ ਸਿਖਰ ਤੋਂ ਹੇਠਾਂ ਹਨ। ਸ਼ੈਂਗੇਨ ਖੇਤਰ ਵਿੱਚ 29 ਯੂਰਪੀਅਨ ਦੇਸ਼ ਸ਼ਾਮਲ ਹਨ, ਜਿਸ ਵਿੱਚ 25 ਈਯੂ ਮੈਂਬਰ ਰਾਜ ਸ਼ਾਮਲ ਹਨ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News