ਸ਼ਹਿਬਾਜ਼ ਸ਼ਰੀਫ ਨੇ EVM ਨੂੰ ‘ਬੁਰੀ ਤੇ ਧੋਖੇਬਾਜ਼ ਮਸ਼ੀਨ’ ਦੱਸਿਆ
Saturday, Nov 20, 2021 - 04:26 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਨੇਤਾ ਵਿਰੋਧੀ ਧਿਰ ਅਤੇ ਪੀ. ਐੱਮ. ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨੂੰ ‘ਬੁਰੀ ਅਤੇ ਧੋਖੇਬਾਜ਼’ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਲੀ ਵਾਲੀ ‘ਫਾਸ਼ੀਵਾਦੀ ਸਰਕਾਰ’ ਦਾ ਅਜਿਹਾ ਪ੍ਰਬੰਧ ਲਾਗੂ ਕਰਨ ਸਬੰਧੀ ਆਲੋਚਨਾ ਕੀਤੀ, ਜਿਸ ਦਾ ਮਕਸਦ ਅਗਲੀਆਂ ਆਮ ਚੋਣਾਂ ’ਚ ਗੜਬੜੀ ਕਰਨਾ ਹੈ। ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਰੀਫ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : ਕੋਵਿਡ ਆਫ਼ਤ : ਯੂਰਪ ’ਚ ਟੀਕਾਕਰਨ ਨਾ ਕਰਵਾਉਣ ਵਾਲਿਆਂ ’ਤੇ ਲਗਾਈਆਂ ਜਾ ਰਹੀਆਂ ਸਖ਼ਤ ਪਾਬੰਦੀਆਂ