ਗੁਰਪਤਵੰਤ ਪੰਨੂ ਦੇ ਸੁਰੱਖਿਆ ਗਾਰਡਾਂ ਨੇ ਕੈਨੇਡਾ 'ਚ ਸਿੱਖ ਮਰਿਆਦਾ ਨੂੰ ਲਾਈ ਢਾਹ, ਅਰਦਾਸ 'ਚ ਨੰਗੇ ਸਿਰ ਹੋਏ ਖੜ੍ਹੇ

Friday, Sep 15, 2023 - 04:26 PM (IST)

ਗੁਰਪਤਵੰਤ ਪੰਨੂ ਦੇ ਸੁਰੱਖਿਆ ਗਾਰਡਾਂ ਨੇ ਕੈਨੇਡਾ 'ਚ ਸਿੱਖ ਮਰਿਆਦਾ ਨੂੰ ਲਾਈ ਢਾਹ, ਅਰਦਾਸ 'ਚ ਨੰਗੇ ਸਿਰ ਹੋਏ ਖੜ੍ਹੇ

ਟੋਰਾਂਟੋ- ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ (SFJ) ਦਾ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਇਹੀ ਕਾਰਨ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਨਿੱਜੀ ਸੁਰੱਖਿਆ ਲਈ ਹੋਈ ਹੈ। ਉਹ ਨਿੱਜੀ ਗਾਰਡਾਂ ਨਾਲ ਘਿਰਿਆ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਰਿਹਾ ਹੈ।

ਇਹ ਵੀ ਪੜ੍ਹੋ: ਲੀਬੀਆ 'ਚ ਫਸੇ ਪੰਜਾਬ ਤੇ ਹਰਿਆਣਾ ਦੇ 4 ਵਿਅਕਤੀਆਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ

 

ਹੈਰਾਨੀ ਦੀ ਗੱਲ ਇਹ ਹੈ ਕਿ ਖਾਲਿਸਤਾਨ ਅਤੇ ਸਿੱਖਾਂ ਦੀ ਗੱਲ ਕਰਨ ਵਾਲਾ ਅੱਤਵਾਦੀ ਪੰਨੂ ਖੁਦ ਆਪਣੇ ਸੁਰੱਖਿਆ ਗਾਰਡਾਂ ਰਾਹੀਂ ਸਿੱਖੀ ਦੀ ਮਰਿਆਦਾ ਨੂੰ ਢਾਹ ਲਗਾ ਰਿਹਾ ਹੈ। ਦਰਅਸਲ ਅੱਤਵਾਦੀ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੇ ਨਿੱਜੀ ਗਾਰਡ ਮਰਿਆਦਾ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਪੰਨੂ ਕੈਨੇਡਾ ਵਿਚ ਇਕ ਅਰਦਾਸ ਵਿਚ ਸ਼ਾਮਲ ਹੋਣ ਲਈ ਖੁਦ ਸਿਰ ਢੱਕ ਕੇ ਖੜ੍ਹਾ ਹੈ, ਜਦੋਂਕਿ ਉਸ ਦੇ ਸੁਰੱਖਿਆ ਗਾਰਡ ਨੰਗੇ ਸਿਰ ਅਰਦਾਸ ਵਿਚ ਉਸ ਦੇ ਆਲੇ-ਦੁਆਲੇ ਖੜ੍ਹੇ ਹਨ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਾਰਤਨਮ ਨੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਖਾਲਿਸਤਾਨੀ ਅੱਤਵਾਦੀ ਲੰਬੇ ਸਮੇਂ ਤੋਂ ਅਮਰੀਕਾ ਵਿਚ ਕਿਸੇ ਗੁਪਤ ਥਾਂ 'ਤੇ ਲੁਕਿਆ ਹੋਇਆ ਸੀ। ਉਹ ਉੱਥੋਂ ਹੀ ਭਾਰਤ ਵਿਰੋਧੀ ਵੀਡੀਓ ਜਾਰੀ ਕਰ ਰਿਹਾ ਸੀ। ਇੱਥੇ ਦੱਸ ਦੇਈਏ ਕਿ ਸਰੀ ਦੇ ਇੱਕ ਸਕੂਲ ਵਿੱਚ 10 ਸਤੰਬਰ ਨੂੰ ਖਾਲਿਸਤਾਨ ਜਨਮਤ ਸੰਗ੍ਰਹਿ ਹੋਣ ਵਾਲਾ ਸੀ, ਜਿਸ ਨੂੰ ਨਿਵਾਸੀਆਂ ਵੱਲੋਂ ਸਕੂਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਸਕੂਲ ’ਚ ਰੈਫਰੈਂਡਮ ਰੱਦ ਹੋਣ ਤੋਂ ਬਾਅਦ ਇਸ ਦਾ ਸਥਾਨ ਬਦਲ ਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਰ ਦਿੱਤਾ ਗਿਆ ਸੀ, ਜਿਸ ਲਈ ਨੂੰ ਕਰਾਉਣ ਲਈ ਪੰਨੂ ਕੈਨੇਡਾ ਪਹੁੰਚ ਗਿਆ। 

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News