ਆਪਣੇ ਘਰ ''ਚ ਕਿਸੇ ਬਾਹਰ ਵਾਲੇ ਨਾਲ ਸੈਕਸ ਇੰਗਲੈਂਡ ''ਚ ਗੈਰ-ਕਾਨੂੰਨੀ

Thursday, Jun 04, 2020 - 11:49 PM (IST)

ਆਪਣੇ ਘਰ ''ਚ ਕਿਸੇ ਬਾਹਰ ਵਾਲੇ ਨਾਲ ਸੈਕਸ ਇੰਗਲੈਂਡ ''ਚ ਗੈਰ-ਕਾਨੂੰਨੀ

ਲੰਡਨ - ਇੰਗਲੈਂਡ ਵਿਚ ਆਪਣੇ ਘਰ ਵਿਚ ਕਿਸੇ ਬਾਹਰੀ ਇਨਸਾਨ ਦੇ ਨਾਲ ਸੈਕਸ ਕਰਨਾ ਗੈਰ-ਕਾਨੂੰਨੀ ਹੋ ਗਿਆ ਹੈ। ਸਰਕਾਰ ਨੇ ਲਾਕਡਾਊਨ ਦੌਰਾਨ ਇਹ ਕਾਨੂੰਨ ਬਣਾਇਆ ਹੈ। ਇਸ ਦੇ ਤਹਿਤ ਹੁਣ 2 ਅਲੱਗ-ਅਲੱਗ ਘਰਾਂ ਦੇ ਲੋਕ ਪ੍ਰਾਈਵੇਟ ਸਪੇਸ ਵਿਚ ਨਹੀਂ ਮਿਲ ਸਕਣਗੇ। ਦਰਅਸਲ, ਇਸ ਤੋਂ ਪਹਿਲਾਂ ਦੇ ਨਿਯਮਾਂ ਵਿਚ ਪ੍ਰਾਈਵੇਟ ਸਪੇਸ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ। ਸਰਕਾਰ ਨੇ ਇਹ ਵੀ ਕਿਹਾ ਕਿ ਪੁਲਸ ਅਜਿਹੇ ਮਾਮਲਿਆਂ ਨੂੰ ਡੀਲ ਕਰਨ ਵਿਚ ਸਮਝਦਾਰੀ ਅਤੇ ਕਾਮਨ ਸੈਂਸ ਦਿਖਾਵੇਗੀ।

ਨਵੇਂ ਨਿਯਮ ਤੋਂ ਬਾਯਦ ਕੋਈ ਆਪਣੇ ਘਰ ਵਿਚ ਕਿਸੇ ਬਾਹਰੀ ਨਾਲ ਉਦੋਂ ਮਿਲ ਸਕਦਾ ਹੈ ਜਦ ਉਸ ਦੇ ਕੋਲ ਕੋਈ ਉਚਿਤ ਕਾਰਨ ਹੋਵੇਗਾ। ਪਬਲਿਕ ਸਪੇਸ 'ਤੇ ਸੈਕਸ ਅਜੇ ਵੀ ਗੈਰ-ਕਾਨੂੰਨੀ ਹੈ। ਹਾਲਾਂਕਿ ਸਰਕਾਰ ਨੇ ਇਹ ਵੀ ਸਾਫ ਕੀਤਾ ਕਿ ਨਵਾਂ ਕਾਨੂੰਨ ਸੈਕਸ 'ਤੇ ਕਿਸੇ ਤਰ੍ਹਾਂ ਦਾ ਬੈਨ ਨਹੀਂ ਲਾਉਂਦਾ ਹੈ, ਪਰ ਇਹ ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਘਰ ਦੇ ਅੰਦਰ 2 ਜਾਂ 2 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਨਹੀਂ ਹੋ ਸਕਦਾ।

ਜੋ ਜਿਥੇ ਰਹਿੰਦਾ ਹੈ, ਉਸ ਤੋਂ ਇਲਾਵਾ ਦੂਜੀ ਥਾਂ ਨਹੀਂ ਰੁਕ ਸਕਦਾ
ਨਵੇਂ ਕਾਨੂੰਨ ਮੁਤਾਬਕ, ਜੋ ਵਿਅਕਤੀ ਜਿਥੇ ਰਹਿੰਦਾ ਹੈ ਉਸ ਤੋਂ ਇਲਾਵਾ ਕਿਸੇ ਦੂਜੀ ਥਾਂ 'ਤੇ ਰਾਤ ਵਿਚ ਨਹੀਂ ਰੁਕ ਸਕਦਾ। ਜੇਕਰ ਅਜਿਹਾ ਕਰਦਾ ਹੈ ਤਾਂ ਉਸ ਦੇ ਕੋਲ ਕੋਈ ਉਚਿਤ ਕਾਰਨ ਹੋਣਾ ਚਾਹੀਦਾ ਹੈ।

ਨਵੇਂ ਨਿਯਮ ਵਿਚ ਇਨਾਂ ਲੋਕਾਂ ਨੂੰ ਦਿੱਤੀ ਗਈ ਹੈ ਛੋਟ
ਨਵੇਂ ਨਿਯਮ ਦੇ ਤਹਿਤ ਖਿਡਾਰੀਆਂ, ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲਿਆਂ, ਕਰਮਚਾਰੀਆਂ ਅਤੇ ਜਿਨਾਂ ਲੋਕਾਂ ਨੂੰ ਮੈਡੀਕਲ ਹੈਲਪ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਆਪਸ ਵਿਚ ਮਿਲਣ ਦੀ ਛੋਟ ਦਿੱਤੀ ਗਈ ਹੈ। ਇਥੇ ਦਿਲਚਸਪ ਹੈ ਕਿ ਬਿ੍ਰਟੇਨ ਵਿਚ ਕੀਤੀ ਗਈ ਇਕ ਸਟੱਡੀ ਮੁਤਾਬਕ 10 ਵਿਚੋਂ 6 ਲੋਕਾਂ ਨੇ ਲਾਕਡਾਊਨ ਦੌਰਾਨ ਸੈਕਸ ਨਹੀਂ ਕੀਤਾ ਹੈ।


author

Khushdeep Jassi

Content Editor

Related News