ਅੱਤਵਾਦੀਆਂ ਦੀ ਅਜਿਹੀ ਦਰਿੰਦਗੀ , ਗੁਲਾਮ ਬਣਾ ਕੇ ਰੱਖੀ ਭੁੱਖੀ ਮਾਂ ਨੂੰ ਖੁਆ ਦਿੱਤਾ ਉਸ ਦੇ ਬੱਚੇ ਦਾ ਮਾਸ

06/28/2017 12:19:33 PM

ਇਰਾਕ— ਆਈ.ਐੱਸ ਅੱਤਵਾਦੀਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਹਾਲਾਂਕਿ ਇਨ੍ਹਾਂ ਨੂੰ ਫੜਨ ਤੇ ਖਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੋਈਆਂ। ਇਨ੍ਹਾਂ ਅੱਤਵਾਦੀਆਂ ਦੇ ਤਸੀਹੇ ਸਹਿਣ ਕਰਨ ਵਾਲੀ ਇਕ ਔਰਤ ਦੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿਸ ਸੰਬੰਧੀ ਇਰਾਕ ਦੀ ਇਕ ਸੰਸਦ ਮੈਂਬਰ ਨੇ ਗੱਲ ਕੀਤੀ ਹੈ। 
ਇਕ ਇੰਟਰਵੀਊ ਦੌਰਾਨ ਐੱਮ.ਪੀ.ਵਿਆਨ ਦਖਿਲ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਔਰਤ ਨੂੰ ਆਪਣੀ ਗੁਲਾਮ ਬਣਾ ਕੇ ਰੱਖਿਆ ਸੀ ਤੇ ਉਹ ਉਸ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਸਨ। ਐੱਮ.ਪੀ. ਨੇ ਦੱਸਿਆ,'' ਉਸ ਔਰਤ ਨੂੰ 3 ਦਿਨਾਂ ਤਕ ਬੰਦ ਕਰਕੇ ਰੱਖਿਆ ਗਿਆ ਤੇ ਉਹ ਭੁੱਖ ਨਾਲ ਤੜਫਦੀ ਰਹੀ। ਚੌਥੇ ਦਿਨ ਉਸ ਨੂੰ ਚਾਵਲਾਂ ਨਾਲ ਖਾਣ ਲਈ ਮਾਸਾਹਾਰੀ ਭੋਜਨ ਦਿੱਤਾ ਗਿਆ। ਉਸ ਨੂੰ ਇੰਨੀ ਭੁੱਖ ਲੱਗੀ ਕਿ ਉਹ ਸਾਰਾ ਖਾਣਾ ਖਾ ਗਈ ਜਦ ਉਸ ਨੇ ਖਾਣਾ ਖਤਮ ਕੀਤਾ ਤਾਂ ਅੱਤਵਾਦੀਆਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਖਾਣੇ 'ਚ ਉਸ ਦੇ ਹੀ ਇਕ ਸਾਲ ਦੇ ਬੱਚੇ ਦਾ ਮਾਸ ਦਿੱਤਾ ਸੀ। ਇਹ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।'' 
ਇਨ੍ਹਾਂ ਅੱਤਵਾਦੀਆਂ ਨੇ ਉਸ ਕੋਲੋਂ ਉਸ ਦਾ ਬੱਚਾ ਖੋਹ ਲਿਆ ਸੀ ਤੇ ਮਗਰੋਂ ਉਸ ਨੂੰ ਕੱਟ ਕੇ ਉਸ ਦਾ ਹੀ ਭੋਜਨ ਉਸ ਦੀ ਮਾਂ ਨੂੰ ਖਾਣ ਲਈ ਦੇ ਦਿੱਤਾ। ਐੱਮ.ਪੀ ਦਾ ਕਹਿਣਾ ਹੈ ਕਿ ਇਹ ਔਰਤ ਨਾ ਤਾਂ ਅਰਬ ਦੀ ਹੈ ਤੇ ਨਾ ਹੀ ਮੁਸਲਮਾਨ, ਉਹ ਯਹੂਦੀ ਹੈ। ਅੱਤਵਾਦੀ ਬੱਚਿਆਂ ਤੇ ਔਰਤਾਂ ਨੂੰ ਆਪਣੇ ਮਤਲਬ ਲਈ ਵਰਤਦੇ ਹਨ ਤੇ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਹ ਸਭ ਦੱਸਦਿਆਂ ਐੱਮ.ਪੀ ਦੀਆਂ ਅੱਖਾਂ 'ਚ ਹੰਝੂ ਆ ਗਏ।


Related News