ਗਾਰਡਨ ਪਾਰਟੀ ਵਿਵਾਦ : ਯੂਕੇ ਦੇ ਕਈ ਮੰਤਰੀਆਂ ਨੇ ਬੋਰਿਸ ਜਾਨਸਨ ਨੂੰ ਦਿੱਤਾ ਸਮਰਥਨ

Thursday, Jan 13, 2022 - 06:49 PM (IST)

ਗਾਰਡਨ ਪਾਰਟੀ ਵਿਵਾਦ : ਯੂਕੇ ਦੇ ਕਈ ਮੰਤਰੀਆਂ ਨੇ ਬੋਰਿਸ ਜਾਨਸਨ ਨੂੰ ਦਿੱਤਾ ਸਮਰਥਨ

ਲੰਡਨ (ਭਾਸ਼ਾ)- ਬ੍ਰਿਟੇਨ ਸਰਕਾਰ ਦੇ ਕਈ ਸੀਨੀਅਰ ਮੰਤਰੀਆਂ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪ੍ਰਤੀ ਸਮਰਥਨ ਜ਼ਾਹਰ ਕੀਤਾ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੀ ਪਹਿਲੇ ਤਾਲਾਬੰਦੀ ਦੌਰਾਨ ਗਾਰਡਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਅਸਤੀਫੇ ਦੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਕਈ ਹੋਰ ਕੰਜ਼ਰਵੇਟਿਵ ਨੇਤਾਵਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ ਅਤੇ ਉਹ ਇਹ ਇਸ ਗੱਲ ਦੀ ਉਡੀਕ ਕਰ ਰਹੇ ਹਨ ਕੀ ਜਾਨਸਨ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਖਤਰਾ ਪੈਦਾ ਕਰਨ ਵਾਲਾ ਤਾਜ਼ਾ ਸੰਕਟ ਘੱਟ ਜਾਵੇਗਾ ਜਾਂ ਡੂੰਘਾ ਹੋਵੇਗਾ। 

ਜਾਨਸਨ ਨੇ ਮਈ 2020 ਵਿੱਚ ਕੋਰੋਨਾ ਵਾਇਰਸ ਕਾਰਨ ਲਾਗੂ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਆਪਣੇ ਡਾਉਨਿੰਗ ਹਾਊਸ ਨਿਵਾਸ ਦੇ ਗਾਰਡਨ ਵਿੱਚ ਇੱਕ ਪਾਰਟੀ ਦੀਆਂ ਰਿਪੋਰਟਾਂ ਨੂੰ ਲੈ ਕੇ ਵੱਧ ਰਹੇ ਗੁੱਸੇ ਦੇ ਵਿਚਕਾਰ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਮੁਆਫ਼ੀ ਮੰਗੀ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, 10 ਡਾਊਨਿੰਗ ਸਟ੍ਰੀਟ ਦੇ ਗਾਰਡਨ ਵਿੱਚ ਹੋਣ ਵਾਲੀ ਪਾਰਟੀ ਲਈ ਇੱਕ ਈਮੇਲ ਸੱਦਾ ਮੀਡੀਆ ਵਿੱਚ ਸਾਹਮਣੇ ਆਉਣ ਤੋਂ ਬਾਅਦ ਜਾਨਸਨ 'ਤੇ ਦਬਾਅ ਵੱਧ ਗਿਆ ਸੀ। ਇਹ ਮੇਲ ਕਥਿਤ ਤੌਰ 'ਤੇ ਜਾਨਸਨ ਦੇ ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ ਭੇਜਿਆ ਗਿਆ ਸੀ। ਹਾਲਾਂਕਿ, ਉਸ ਸਮੇਂ ਦੇਸ਼ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਲਈ ਸਿਰਫ ਆਪਣੇ ਘਰਾਂ ਵਿੱਚ ਪ੍ਰੋਗਰਾਮ ਆਯੋਜਿਤ ਕਰਨ ਜਾਂ ਕਿਸੇ ਹੋਰ ਘਰ ਤੋਂ ਇਕ ਵਿਅਕਤੀ ਨੂੰ ਮਿਲਣ ਦਾ ਨਿਯਮ ਸੀ। ਲੱਖਾਂ ਲੋਕ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਮਰਨ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਸੀ।  

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਜੈਵ ਵਿਭਿੰਨਤਾ ਦੀ ਰੱਖਿਆ ਲਈ 12.5 ਮਿਲੀਅਨ ਪੌਂਡ ਫੰਡ ਦਾ ਐਲਾਨ 

ਪ੍ਰਧਾਨ ਮੰਤਰੀ ਨੇ ਕੱਲ੍ਹ ਇਸ ਮਾਮਲੇ 'ਤੇ ਅਫਸੋਸ ਪ੍ਰਗਟ ਕਰਦਿਆਂ ਪਹਿਲੀ ਵਾਰ ਮੰਨਿਆ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜਾਨਸਨ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਆਯੋਜਨ ਉਸ ਦੇ ਕੰਮ ਨਾਲ ਸਬੰਧਤ ਸਮਾਗਮਾਂ ਦੇ ਦਾਇਰੇ ਵਿੱਚ ਸੀ। ਯੂਕੇ ਦੀ ਸੀਨੀਅਰ ਪਬਲਿਕ ਸਰਵੈਂਟ ਸੂ ਗ੍ਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਡਾਊਨਿੰਗ ਸਟ੍ਰੀਟ ਅਤੇ ਹੋਰ ਸਰਕਾਰੀ ਸਰਕਲਾਂ ਵਿੱਚ ਤਾਲਾਬੰਦੀ ਦੀ ਅਜਿਹੀ ਕਥਿਤ ਉਲੰਘਣਾ ਦੀ ਜਾਂਚ ਕਰ ਰਹੀ ਹੈ। ਜਾਨਸਨ ਨੇ ਲੋਕਾਂ ਨੂੰ ਆਪਣੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਨ ਲਈ ਕਿਹਾ। ਗ੍ਰੇ ਕੋਲ ਅਫਸਰਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ਅਤੇ ਜਾਨਸਨ ਨੇ ਇਹ ਨਹੀਂ ਕਿਹਾ ਹੈ ਕਿ ਜੇਕਰ ਜਾਂਚ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ ਤਾਂ ਉਹ ਕੀ ਕਰੇਗਾ। 

ਜਾਨਸਨ ਵੀਰਵਾਰ ਨੂੰ ਡਾਊਨਿੰਗ ਸਟ੍ਰੀਟ ਵਿੱਚ ਰਹੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਕੋਵਿਡ ਟੀਕਾਕਰਨ ਕੇਂਦਰ ਦਾ ਦੌਰਾ ਕਰਨ ਦੀ ਯੋਜਨਾ ਸੀ ਪਰ ਪਰਿਵਾਰ ਦੇ ਇੱਕ ਮੈਂਬਰ ਦੇ ਨੋਵਲ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਦੌਰਾ ਮੁਲਤਵੀ ਕਰ ਦਿੱਤਾ। ਉੱਤਰੀ ਆਇਰਲੈਂਡ ਦੇ ਵਿਦੇਸ਼ ਸਕੱਤਰ ਬ੍ਰੈਂਡਨ ਲੇਵਿਸ ਨੇ ਕਿਹਾ ਕਿ ਜਾਨਸਨ ਦੀ ਮੁਆਫੀ "ਬਹੁਤ ਗੰਭੀਰ" ਸੀ ਪਰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਕੁਝ ਗਲਤ ਕੀਤਾ ਹੈ। ਜਾਨਸਨ ਦੇ ਸੰਭਾਵੀ ਉੱਤਰਾਧਿਕਾਰੀ ਮੰਨੀ ਜਾਂਦੀ ਸੈਕਟਰੀ ਆਫ ਸਟੇਟ ਲਿਜ਼ ਟਰਸ ਨੇ ਟਵੀਟ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹਾਂ ਕਿਉਂਕਿ ਉਹ ਸਾਡੇ ਦੇਸ਼ ਨੂੰ ਅੱਗੇ ਲਿ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦਾ ਕਹਿਰ : ਆਸਟ੍ਰੇਲੀਆ ਦੇ NSW 'ਚ ਰਿਕਾਰਡ 92,264 ਨਵੇਂ ਮਾਮਲੇ ਅਤੇ 22 ਮੌਤਾਂ ਦਰਜ

ਪ੍ਰਧਾਨ ਮੰਤਰੀ ਦੀ ਦੌੜ ਵਿਚ ਇਕ ਹੋਰ ਪ੍ਰਮੁੱਖ ਨੇਤਾ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜ਼ਿਆਦਾ ਕੁਝ ਨਹੀਂ ਕਿਹਾ। ਉਨ੍ਹਾਂ ਨੇ ਟਵੀਟ ਕੀਤਾ,  ਕਿ ਪ੍ਰਧਾਨ ਮੰਤਰੀ ਨੇ ਮੁਆਫ਼ੀ ਮੰਗ ਕੇ ਸਹੀ ਕਦਮ ਚੁੱਕਿਆ ਹੈ ਅਤੇ ਮੈਂ ਉਨ੍ਹਾਂ ਦੀ ਸੰਜਮ ਰੱਖਣ ਦੀ ਬੇਨਤੀ ਦਾ ਸਮਰਥਨ ਕਰਦਾ ਹਾਂ ਜਦੋਂ ਕਿ ਸੂ ਗ੍ਰੇ ਜਾਂਚ ਕਰ ਰਹੀ ਹੈ। ਉੱਧਰ ਵਿਰੋਧੀ ਨੇਤਾਵਾਂ ਨੇ ਜਾਨਸਨ ਨੂੰ ਪਾਰਟੀ 'ਚ ਸ਼ਾਮਲ ਹੋਣ ਲਈ ਅਸਤੀਫਾ ਦੇਣ ਦੀ ਮੰਗ ਕੀਤੀ। ਮਾਮਲੇ ਨੂੰ 'ਪਾਰਟੀਗੇਟ' ਕਹਿੰਦੇ ਹੋਏ, ਬਹੁਤ ਸਾਰੇ ਕੰਜ਼ਰਵੇਟਿਵ ਨੇਤਾ ਮਹਿਸੂਸ ਕਰਦੇ ਹਨ ਕਿ ਇਹ ਜਾਨਸਨ ਲਈ ਇੱਕ ਫ਼ੈਸਲਾਕੁੰਨ ਸਮਾਂ ਹੋ ਸਕਦਾ ਹੈ, ਜਿਹਨਾਂ ਨੇ ਆਪਣੇ ਖਰਚਿਆਂ ਆਦਿ ਲਈ ਪਹਿਲਾਂ ਹੋਰ ਸੰਕਟਾਂ ਦਾ ਸਾਹਮਣਾ ਕੀਤਾ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News