ਓਟਾਵਾ ਗੋਲਫ ਕਲੱਬ ਨੇੜੇ ਰਸਾਇਣ ਦੇ ਸੰਪਰਕ ''ਚ ਆਉਣ ਕਾਰਨ ਹਸਪਤਾਲ ਪਹੁੰਚੇ ਕਈ ਲੋਕ

06/24/2017 7:12:39 PM

ਓਟਾਵਾ— ਓਟਾਵਾ ਦੇ ਗੋਲਫ ਕਲੱਬ ਖੇਤਰ ਵਿਚ ਰਸਾਇਣ ਅਤੇ ਤੇਜ਼ਾਬ ਦੇ ਸੰਪਰਕ ਵਿਚ ਆਉਣ ਕਰਕੇ ਕਈ ਲੋਕ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਸਟਿਟਸਵਿਲੇ ਵਿਖੇ ਐਂਬਰਵੂਡ ਕਲੱਬ ਵਿਖੇ ਵਾਪਰਿਆ। ਪੈਰਾਮਿਡਿਕ ਵਿਭਾਗ ਦਾ ਕਹਿਣਾ ਹੈ ਬੀਮਾਰ ਹੋਏ ਲੋਕ ਖਤਰੇ ਤੋਂ ਬਾਹਰ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਕਲੱਬ ਦੇ ਸਵਿਮਿੰਗ ਪੂਲ ਖੇਤਰ ਵਿਚ ਵਾਪਰਿਆ ਹੈ।


Kulvinder Mahi

News Editor

Related News