7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ ''ਚ ''Points of Light Award'' ਨਾਲ ਸਨਮਾਨਿਤ

Thursday, Jul 20, 2023 - 07:01 PM (IST)

7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ ''ਚ ''Points of Light Award'' ਨਾਲ ਸਨਮਾਨਿਤ

ਲੰਡਨ (ਭਾਸ਼ਾ)- 3 ਸਾਲ ਦੀ ਉਮਰ ਤੋਂ ਹੀ ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਵਿਰੁੱਧ ਸੰਯੁਕਤ ਰਾਸ਼ਟਰ ਦੀਆਂ ਟਿਕਾਊ ਪਹਿਲਕਦਮੀਆਂ ਲਈ ਕੰਮ ਕਰ ਰਹੀ ਭਾਰਤੀ ਮੂਲ ਦੀ 7 ਸਾਲਾ ਇਕ ਸਕੂਲੀ ਵਿਦਿਆਰਥਣ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ 'ਪੁਆਇੰਟਸ ਆਫ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਹਫ਼ਤੇ ਬ੍ਰਿਟਿਸ਼ ਉਪ ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਨੇ 7 ਸਾਲਾ ਮੋਕਸ਼ਾ ਰਾਏ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਛੋਟੀ ਸਸਟੇਨੇਬਿਲਿਟੀ ਐਡਵੋਕੇਟ ਦੇ ਰੂਪ ਵਿਚ ਇਹ ਖ਼ਿਤਾਬ ਮਿਲਿਆ ਹੈ। ਮੋਕਸ਼ਾ ਨੂੰ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਫੰਡ ਇਕੱਠਾ ਕਰਨ ਸਮੇਤ ਕਈ ਟਿਕਾਊ ਮੁਹਿੰਮਾਂ ਵਿਚ ਕੰਮ ਨਾਲ ਪਛਾਣ ਮਿਲੀ।

ਇਹ ਵੀ ਪੜ੍ਹੋ: ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ, ਕਿਹਾ- ਹੜ੍ਹਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

ਡਾਊਡੇਨ ਨੇ ਕਿਹਾ ਕਿ ਮੋਕਸ਼ਾ ਨੇ ਸੰਯੁਕਤ ਰਾਸ਼ਟਰ ਡਿਵੈਲਪਮੈਂਟ ਟੀਚਿਆਂ ਦੀ ਵਕਾਲਤ ਕਰਦੇ ਹੋਏ ਆਪਣੇ ਕੰਮ ਨਾਲ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਸਕੂਲੀ ਪਾਠਕ੍ਰਮ ਵਿਚ ਇਨ੍ਹਾਂ ਗੱਲਾਂ ਨੂੰ ਸਥਾਨ ਦਿਵਾਉਣ ਲਈ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਹੈ ਅਤੇ ਉਹ ਇਸ ਗੱਲ 'ਤੇ ਵਿਚਾਰ ਕਰਨ ਲਈ ਦੁਨੀਆਭਰ ਦੇ ਨੇਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸੰਪਰਕ ਵਿਚ ਰਹੀ ਹੈ। ਮੋਕਸ਼ਾ ਨੇ ਭਾਰਤ ਵਿਚ ਪਛੜੇ ਸਕੂਲੀ ਬੱਚਿਆਂ ਲਈ ਵਿੱਦਿਅਕ ਸੈਸ਼ਨਾਂ ਵਿਚ ਵੀ ਸਹਾਇਤਾ ਕੀਤੀ ਹੈ।

ਇਹ ਵੀ ਪੜ੍ਹੋ: ਮਨੀਪੁਰ 'ਚ 2 ਔਰਤਾਂ ਨੂੰ ਨਗਨ ਕਰ ਪਰੇਡ ਕਰਾਉਣ ਦਾ ਮਾਮਲਾ, ਕੇਂਦਰ ਨੇ ਟਵਿੱਟਰ ਨੂੰ ਦਿੱਤੀ ਖ਼ਾਸ ਹਿਦਾਇਤ

ਮੋਕਸ਼ਾ ਨੇ ਕਿਹਾ, 'ਮੈਂ ਪੁਆਇੰਟਸ ਆਫ ਲਾਈਟ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹਾਂ। ਮੈਂ ਉਮੀਦ ਕਰਦੀ ਹਾਂ ਕਿ ਬੱਚੇ ਅਤੇ ਵੱਡੇ ਇਹ ਸਮਝਣਗੇ ਕਿ ਇਸ ਗ੍ਰਹਿ ਅਤੇ ਉਸ ਦੇ ਲੋਕਾਂ ਦੀ ਦੇਖਭਾਲ ਕਰਨਾ ਅਤੇ ਸਾਰਿਆਂ ਦੇ ਜੀਵਨ ਵਿਚ ਬਦਲਾਅ ਲਿਆਉਣਾ ਸਿਰਫ਼ ਕੁੱਝ ਲੋਕਾਂ ਦਾ ਕੰਮ ਨਹੀਂ ਹੈ। ਇਹ ਬੁਰਸ਼ ਕਰਨ ਵਾਂਗ ਹੈ। ਅਸੀਂ ਆਪਣੇ ਦੰਦਾਂ ਦੀ ਦੇਖਭਾਲ ਕਰਨ ਅਤੇ ਦਰਦ ਤੋਂ ਬਚਣ ਲਈ ਬੁਰਸ਼ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਦੂਜਿਆਂ ਲਈ ਵੀ ਅਤੇ ਆਪਣੇ ਲਈ ਵੀ ਸੁਰੱਖਿਅਤ ਰਹਿਣ ਲਈ ਇਸ ਗ੍ਰਹਿ ਦੀ ਦੇਖਭਾਲ ਕਰੀਏ। ਜਲਵਾਯੂ ਤਬਦੀਲੀ, ਪ੍ਰਦੂਸ਼ਣ, ਗ਼ਰੀਬੀ ਅਤੇ ਅਸਮਾਨਤਾ ਦਾ ਮੁਕਾਬਲਾ ਕਰਨ ਲਈ ਅਸੀਂ ਸਾਰੇ ਆਪਣੀਆਂ ਜ਼ਿੰਦਗੀਆਂ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਕਰ ਸਕਦੇ ਹਾਂ।” ਮੋਕਸ਼ਾ ਦੇ ਮਾਤਾ-ਪਿਤਾ ਰਾਗਿਨੀ ਜੀ ਰਾਏ ਅਤੇ ਸੌਰਵ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਕੋਸ਼ਿਸ਼ ਸਾਬਤ ਕਰਦੀ ਹੈ ਕਿ ਸਮਾਜ ਵਿਚ ਛੋਟੇ ਬੱਚਿਆਂ ਦੀ ਵੀ ਜਲਵਾਯੂ ਪਰਿਵਰਤਨ ਨਾਲ ਲੜਨ ਵਿਚ ਭੂਮਿਕਾ ਹੈ।

ਇਹ ਵੀ ਪੜ੍ਹੋ: ਪਾਦਰੀ ਨੇ ਕਿਹਾ- ਭੁੱਖੇ ਰਹਿਣ ਨਾਲ ਮਿਲਣਗੇ ਪ੍ਰਭੂ ਯਿਸੂ ਮਸੀਹ, 400 ਤੋਂ ਵੱਧ ਲੋਕਾਂ ਨੇ ਭੁੱਖ ਨਾਲ ਤੜਫ ਕੇ ਦਿੱਤੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News