7 ਦਿਨਾਂ 'ਚ ਦੇਖੇ ਦੁਨੀਆ ਦੇ ਸੱਤ ਅਜੂਬੇ, ਤੋੜਿਆ ਪਿਛਲਾ ਰਿਕਾਰਡ
Thursday, Jul 18, 2024 - 10:45 AM (IST)
ਕਾਹਿਰਾ- ਮਿਸਰ ਦੇ ਮੈਗਡੀ ਆਇਸਾ ਨੇ 7 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਦੁਨੀਆ ਦੇ ਸਾਰੇ 7 ਅਜੂਬਿਆਂ ਨੂੰ ਦੇਖ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। 45 ਸਾਲ ਦੇ ਮੈਗਡੀ ਨੇ 6 ਦਿਨ, 11 ਘੰਟੇ ਅਤੇ 52 ਮਿੰਟ 'ਚ ਸਾਰੇ 7 ਅਜੂਬਿਆਂ ਨੂੰ ਦੇਖਿਆ। ਜੋ ਕਿ ਪਿਛਲੇ ਸਾਲ ਇੰਗਲੈਂਡ ਦੇ ਜੈਮੀ ਮੈਕਡੋਨਲਡ ਦੁਆਰਾ ਬਣਾਏ ਰਿਕਾਰਡ ਨਾਲੋਂ ਸਾਢੇ ਚਾਰ ਘੰਟੇ ਤੇਜ਼ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੈਗਡੀ ਨੇ ਬਹੁਤ ਸਮਝਦਾਰੀ ਨਾਲ ਆਪਣੀ ਯਾਤਰਾ ਦੌਰਾਨ ਸਿਰਫ ਜਨਤਕ ਆਵਾਜਾਈ ਦੀ ਵਰਤੋਂ ਕੀਤੀ।
ਚੀਨ ਤੋਂ ਬਾਅਦ ਭਾਰਤ...
ਮੈਗਡੀ ਨੇ ਯਾਤਰਾ ਦੀ ਸ਼ੁਰੂਆਤ ਦਿ ਗ੍ਰੇਟ ਵਾਲ ਆਫ ਚਾਈਨਾ ਨਾਲ ਕੀਤੀ। ਉਸ ਮਗਰੋਂ ਆਗਰਾ ਦੇ ਤਾਜਮਹਿਲ, ਜਾਰਡਨ ਦੇ ਪ੍ਰਾਚੀਨ ਸ਼ਹਿਰ ਪੇਟ੍ਰਾ, ਰੋਮ ਦੇ ਕੋਲੋਸੀਅਮ, ਬ੍ਰਾਜ਼ੀਲ ਦੇ ਕ੍ਰਾਈਸਟ ਦ ਰਿਡੀਮਰ, ਪੇਰੂ ਦੇ ਮਾਚੂ ਪਿਚੂ ਅਤੇ ਮੈਕਸੀਕੋ ਦੇ ਚੀਚੇਨ ਇਟਾਜ਼ਾ ਪਹੁੰਚ ਕੇ ਚੁਣੌਤੀ ਨੂੰ ਪੂਰਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੀ ਨਵੀਂ ਸਰਕਾਰ ਨੇ ਜੀਵਨ ਬਤੀਤ ਕਰਨ ਦੀ ਲਾਗਤ ਨੂੰ ਘੱਟ ਕਰਨ ਦਾ ਕੀਤਾ ਵਾਅਦਾ
ਇੱਕ ਗ਼ਲਤੀ ਪੈਂਦੀ ਭਾਰੀ
ਵਿਸ਼ਵ ਰਿਕਾਰਡ ਬਣਾਉਣ 'ਤੇ ਮੈਗਡੀ ਨੇ ਕਿਹਾ ਕਿ ਮੈਂ ਰਿਕਾਰਡ ਬਣਾਉਣ ਲਈ ਬਹੁਤ ਖੁਸ਼ਕਿਸਮਤ ਸੀ। ਅਸਲ ਵਿੱਚ ਸਭ ਤੋਂ ਔਖਾ ਕੰਮ ਸੱਤ ਅਜੂਬਿਆਂ ਤੱਕ ਪਹੁੰਚਣ ਲਈ ਰਸਤੇ ਅਤੇ ਯਾਤਰਾ ਦੇ ਢੰਗ ਦੀ ਚੋਣ ਕਰਨਾ ਸੀ। ਇਹ ਫ਼ੈਸਲਾ ਕਰਨ ਵਿੱਚ ਡੇਢ ਸਾਲ ਲੱਗ ਗਿਆ। ਇਹ ਉਡਾਣਾਂ, ਰੇਲਾਂ, ਬੱਸਾਂ ਅਤੇ ਸਬਵੇਅ ਦੇ ਇੱਕ ਨੈਟਵਰਕ ਵਾਂਗ ਸੀ। ਜੇਕਰ ਮੇਰੀ ਇਕ ਵੀ ਬੱਸ, ਫਲਾਈਟ ਜਾਂ ਰੇਲਗੱਡੀ ਖੁੰਝ ਜਾਂਦੀ, ਤਾਂ ਸਾਰਾ ਪ੍ਰੋਗਰਾਮ ਪਟੜੀ ਤੋਂ ਉਤਰ ਜਾਂਦਾ ਅਤੇ ਮੈਨੂੰ ਘਰ ਵਾਪਸ ਜਾਣਾ ਪੈਂਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।