ਅਸ਼ਾਂਤ ਉੱਤਰੀ-ਪੱਛਮੀ ਪਾਕਿਸਤਾਨ ''ਚ ਮੋਰਟਾਰ ਗੋਲੇ ਦੇ ਧਮਾਕੇ ਕਾਰਨ ਸੱਤ ਔਰਤਾਂ ਜ਼ਖ਼ਮੀ
Saturday, Dec 16, 2023 - 03:43 PM (IST)
ਪੇਸ਼ਾਵਰ (ਭਾਸ਼ਾ) - ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿਚ ਇਕ ਮੋਰਟਾਰ ਗੋਲੇ ਦੇ ਧਮਾਕੇ 'ਚ ਸੱਤ ਔਰਤਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਨੂੰ ਦੱਖਣੀ ਵਜ਼ੀਰਿਸਤਾਨ 'ਚ ਸਥਿਤ ਹਬੀਬ ਕੋਟ ਅਦਾਨਾ 'ਚ ਵਾਪਰੀ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ
ਮਕੀਨ ਥਾਣੇ ਦੇ ਇੰਚਾਰਜ (ਐੱਸਐੱਚਓ) ਮੁਹੰਮਦ ਸ਼ੁਏਬ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤਾਂ ਨੇੜੇ ਦੇ ਪਹਾੜ 'ਤੇ ਠੰਡ 'ਚ ਘਰੇਲੂ ਵਰਤੋਂ ਲਈ ਲੱਕੜਾਂ ਇਕੱਠੀਆਂ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਕਿਸੇ ਅਣਪਛਾਤੀ ਥਾਂ ਤੋਂ ਮੋਰਟਾਰ ਦਾਗ਼ਿਆ ਗਿਆ ਅਤੇ ਇਸ ਧਮਾਕੇ ਵਿੱਚ ਸੱਤ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਵਾਨਾ ਦੇ ਰਜ਼ਮਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੀ ਚਿਤਾਵਨੀ, ਸੋਸ਼ਲ ਮੀਡੀਆ 'ਤੇ ਕਰਜ਼ਾ ਮੁਆਫੀ ਦੀਆਂ ਪੇਸ਼ਕਸ਼ਾਂ ਬਾਰੇ ਦਿੱਤੀ ਅਹਿਮ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8