ਤਨਜ਼ਾਨੀਆ: ਸੜਕ ਹਾਦਸੇ ''ਚ 7 ਵਿਦੇਸ਼ੀ ਵਾਲੰਟੀਅਰ ਅਧਿਆਪਕਾਂ ਸਮੇਤ 25 ਲੋਕਾਂ ਦੀ ਮੌਤ
Monday, Feb 26, 2024 - 11:52 AM (IST)
ਅਰੁਸ਼ਾ/ਤਨਜ਼ਾਨੀਆ (ਵਾਰਤਾ)- ਤਨਜ਼ਾਨੀਆ ਦੇ ਉੱਤਰੀ ਸ਼ਹਿਰ ਅਰੁਸ਼ਾ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 7 ਵਿਦੇਸ਼ੀ ਵਾਲੰਟੀਅਰ ਅਧਿਆਪਕ ਵੀ ਸ਼ਾਮਲ ਹਨ। ਇਸ ਦੌਰਾਨ ਸ਼ਨੀਵਾਰ ਨੂੰ ਵਾਪਰੇ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 15 ਤੋਂ ਵਧ ਕੇ 25 ਹੋ ਗਈ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਤਨਜ਼ਾਨੀਆ ਪੁਲਸ ਬਲ ਦੇ ਬੁਲਾਰੇ ਅਬੇਲ ਪਾਲ ਨੇ ਕਿਹਾ ਕਿ 7 ਵਿਦੇਸ਼ੀ ਵਾਲੰਟੀਅਰ ਅਧਿਆਪਕ ਕੀਨੀਆ, ਟੋਗੋ, ਮੈਡਾਗਾਸਕਰ, ਬੁਕਿਰਾਨਾ ਫਾਸੋ, ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਸਨ। ਪਾਲ ਨੇ ਕਿਹਾ ਕਿ ਵਿਦੇਸ਼ੀ ਅਧਿਆਪਕ ਅਰੁਸ਼ਾ ਦੇ ਇੱਕ ਸਕੂਲ ਨਾਲ ਜੁੜੇ ਹੋਏ ਸਨ।
ਪੁਲਸ ਕਮਿਸ਼ਨਰ ਅਵਾਦ ਜੁਮਾ ਨੇ ਕਿਹਾ ਕਿ ਹਾਦਸਾ ਸ਼ਨੀਵਾਰ ਦੁਪਹਿਰ ਨੂੰ ਵਾਪਰਿਆ, ਜਦੋਂ ਇੱਕ ਟਰੱਕ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਟਰੱਕ ਅਰੂਸ਼ਾ ਦੇ ਨਗਾਰਮਟੋਨੀ ਉਪਨਗਰ ਵਿੱਚ 3 ਹੋਰ ਵਾਹਨਾਂ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 21 ਹੋਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਅਰੁਸ਼ਾ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਦਿੱਤਾ ਕਿ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ, ਜਿਸ ਵਿਚ ਵਾਹਨਾਂ ਦੀ ਨਿਯਮਤ ਜਾਂਚ ਅਤੇ ਡਰਾਈਵਰਾਂ ਲਈ ਲਾਇਸੈਂਸ ਨਿਯੰਤਰਣ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8