ਵਿਕਟਰੀ ਡੇਅ ਪਰੇਡ ''ਤੇ ਗਏ ਸਰਬੀਆ ਦੇ ਰੱਖਿਆ ਮੰਤਰੀ ਪਾਏ ਗਏ ਕੋਰੋਨਾ ਪਾਜ਼ੇਟਿਵ
Sunday, Jun 28, 2020 - 01:02 AM (IST)
ਬੇਲਗ੍ਰੇਡ - ਸਰਬੀਆ ਸਰਕਾਰ ਨੇ ਆਖਿਆ ਹੈ ਕਿ ਰੱਖਿਆ ਮੰਤਰੀ ਐਲੇਕਜ਼ੈਂਡਰ ਵੁਲਿਨ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਵੁਲਿਨ ਵਿਚ ਇਸ ਵਾਇਰਸ ਦੇ ਕੋਈ ਲੱਛਣ ਨਹੀਂ ਹਨ ਅਤੇ ਉਹ ਠੀਕ ਮਹਿਸੂਸ ਕਰ ਰਹੇ ਹਨ। ਰੂਸ ਸਮਰਥਕ ਦੇ ਰੂਪ ਵਿਚ ਚਰਚਿਤ ਵੁਲਿਨ ਮਾਸਕੋ ਵਿਚ ਇਸ ਹਫਤੇ ਵਿਕਟਰੀ ਡੇਅ ਪਰੇਡ ਵਿਚ ਹਿੱਸਾ ਦੇ ਲਈ ਰਾਸ਼ਟਰਪਤੀ ਐਲੇਕਜ਼ੈਂਡਰ ਵੁਸਿਸ ਦੀ ਅਗਵਾਈ ਵਿਚ ਰੂਸ ਗਏ ਸਰਬੀਆਈ ਵਫਦ ਦਾ ਹਿੱਸਾ ਸਨ।
ਵੁਸਿਸ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਸਾਹਮੋ-ਸਾਹਮਣੇ ਮਿਲੇ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਵੁਲਿਨ ਨੇ ਅਜਿਹਾ ਕੀਤਾ ਸੀ ਜਾਂ ਨਹੀਂ। ਸਰਕਾਰੀ ਸੰਵਾਦ ਕਮੇਟੀ ਤਾਂਜੁੰਗ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਸਰਬੀਆ ਦੀ ਸੰਸਦ ਦੇ ਸਪੀਕਰ ਮਾਜ਼ਾ ਗੋਜ਼ਕੋਵਿਕ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਈ ਵਿਚ ਸਰਬੀਆ ਵਿਚ ਸਖਤ ਲਾਕਡਾਊਨ ਦੇ ਹਟਣ ਤੋਂ ਬਾਅਦ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਲਾਕਡਾਊਨ ਹਟਣ ਤੋਂ ਬਾਅਦ ਇਕ ਦੂਜੇ ਤੋਂ ਦੂਰੀ ਅਤੇ ਮਾਸਕ ਲਗਾਉਣ ਦੇ ਨਿਯਮ ਹਟਾ ਦਿੱਤੇ ਗਏ ਹਨ। ਵੁਸਿਸ ਨੇ ਐਲਾਨ ਕੀਤਾ ਕਿ ਜੇਕਰ ਮਾਮਲੇ ਵੱਧਦੇ ਰਹੇ ਤਾਂ ਉਹ ਫਿਰ ਸਖਤ ਕਦਮ ਚੁੱਕਣਗੇ। ਸਰਬੀਆ ਵਿਚ ਕੋਵਿਡ-19 ਦੇ 13,500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 265 ਲੋਕਾਂ ਦੀ ਜਾਨ ਜਾ ਚੁੱਕੀ ਹੈ।