ਮਹਾਦੋਸ਼ ਪ੍ਰਕਿਰਿਆ ''ਚ ਨਵੇਂ ਗਵਾਹ ਦੇ ਆਉਣ ਨਾਲ ਸਨਸਨੀ

Wednesday, Oct 30, 2019 - 02:23 AM (IST)

ਮਹਾਦੋਸ਼ ਪ੍ਰਕਿਰਿਆ ''ਚ ਨਵੇਂ ਗਵਾਹ ਦੇ ਆਉਣ ਨਾਲ ਸਨਸਨੀ

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਜਾਂਚ 'ਚ ਇਕ ਨਵੇਂ ਗਵਾਹ ਦੇ ਆ ਜਾਣ ਨਾਲ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਸਨਸਨੀ ਫੈਲ ਗਈ। ਇਸ ਗਵਾਹ ਨੇ ਆਖਿਆ ਹੈ ਕਿ ਉਸ ਨੇ ਅਧਿਕਾਰੀਆਂ ਨੂੰ ਟਰੰਪ ਦੀ ਰਾਜਨੀਤਕ ਮਦਦ ਕਰਨ ਲਈ ਯੂਕ੍ਰੇਨ 'ਤੇ ਦਬਾਅ ਬਣਾਉਂਦੇ ਖੁਦ ਦੇਖਿਆ ਸੀ। ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਯੂਕ੍ਰੇਨ ਮਾਹਿਰ ਲੈਫਟੀਨੈਂਟ ਕਰਨਲ ਐਲੇਕਜ਼ੇਂਡਰ ਵਿਡਮੈਨ ਸਦਨ ਦੀ ਜਾਂਚ ਕਮੇਟੀ ਨੂੰ ਦੱਸਣਗੇ ਕਿ ਉਨ੍ਹਾਂ ਨੇ ਟਰੰਪ ਦੀ ਰਾਜਨੀਤਕ ਮਦਦ ਦੀ ਦ੍ਰਿਸ਼ਟੀ ਨਾਲ ਤਿਆਰ ਜਾਂਚ ਨੂੰ ਸ਼ੁਰੂ ਕਰਨ ਲਈ ਕੀਵ ਨੂੰ ਰਾਜ਼ੀ ਕਰਨ ਦੇ ਵ੍ਹਾਈਟ ਹਾਊਸ ਦੇ ਅਨੁਚਿਤ ਯਤਨਾਂ 'ਤੇ 2 ਵਾਰ ਚਿੰਤਾ ਜ਼ਾਹਿਰ ਕੀਤੀ ਸੀ।

ਇਸ ਸਨਸਨੀਖੇਜ ਗਵਾਹੀ 'ਚ ਵਿਡਮੈਨ ਨੇ ਆਖਿਆ ਹੈ ਕਿ ਉਨ੍ਹਾਂ ਨੇ ਟਰੰਪ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ 'ਤੇ 25 ਜੁਲਾਈ ਦੇ ਫੋਨ ਕਾਲ ਦੌਰਾਨ ਦਬਾਅ ਬਣਾਉਂਦੇ ਹੋਏ ਖੁਦ ਦੇਖਿਆ ਸੀ। ਸੋਮਵਾਰ ਦੇਰ ਰਾਤ ਨੂੰ ਜਾਰੀ ਉਨ੍ਹਾਂ ਦੀ ਗਵਾਹੀ 'ਚ ਕੁਝ ਬੇਹੱਦ ਮਜ਼ਬੂਤ ਸਬੂਤ ਦਿੱਤੇ ਗਏ ਹਨ ਜੋ ਟਰੰਪ 'ਤੇ ਲਗੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਅਤੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਫਿਰ ਤੋਂ ਜਿੱਤਣ ਲਈ ਕੀਵ ਦੀ ਮਦਦ ਹਾਸਲ ਕਰਨ ਲਈ ਚੋਣਾਂ ਸਬੰਧੀ ਕਾਨੂੰਨ ਤੋੜਿਆ।


author

Khushdeep Jassi

Content Editor

Related News