ਸਾਊਦੀ 'ਚ 'ਲਾਲ ਦਿਲ' ਵਾਲਾ ਇਮੋਜੀ ਭੇਜਣਾ ਹੋਵੇਗਾ ਅਪਰਾਧ, ਲੱਗੇਗਾ 20 ਲੱਖ ਜੁਰਮਾਨਾ ਤੇ ਹੋਵੇਗੀ ਜੇਲ੍ਹ

Thursday, Feb 17, 2022 - 10:13 AM (IST)

ਸਾਊਦੀ 'ਚ 'ਲਾਲ ਦਿਲ' ਵਾਲਾ ਇਮੋਜੀ ਭੇਜਣਾ ਹੋਵੇਗਾ ਅਪਰਾਧ, ਲੱਗੇਗਾ 20 ਲੱਖ ਜੁਰਮਾਨਾ ਤੇ ਹੋਵੇਗੀ ਜੇਲ੍ਹ

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਵਟਸਐਪ 'ਤੇ ਲਾਲ ਦਿਲ ਵਾਲਾ ਇਮੋਜੀ ਭੇਜਣ 'ਤੇ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਭੇਜਣ ਵਾਲੇ 'ਤੇ 20 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਅਜਿਹਾ ਉਦੋਂ ਹੀ ਹੋਵੇਗਾ ਜਦੋਂ ਇਹ ਸੰਦੇਸ਼ ਪ੍ਰਾਪਤ ਕਰਨ ਵਾਲਾ ਪੁਲਸ ਨੂੰ ਸ਼ਿਕਾਇਤ ਕਰੇਗਾ। ਸਾਊਦੀ ਦੇ ਇਕ ਸਾਈਬਰ ਮਾਹਰ ਨੇ ਓਕਾਜ਼ ਅਖਬਾਰ ਨੂੰ ਦੱਸਿਆ ਕਿ ਸਾਊਦੀ ਕਾਨੂੰਨ ਮੁਤਾਬਕ ਦੋਸ਼ੀ ਪਾਏ ਜਾਣ 'ਤੇ ਭੇਜਣ ਵਾਲੇ ਨੂੰ ਦੋ ਤੋਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਭੇਜਣ ਵਾਲੇ ਨੂੰ ਇੱਕ ਲੱਖ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਭਾਰਤੀ ਰੁਪਏ ਵਿੱਚ ਇਹ ਰਕਮ 2000000 ਤੋਂ ਵੱਧ ਹੈ।

ਲਾਲ ਦਿਲ ਦਾ ਇਮੋਜੀ ਭੇਜਣਾ ਅਪਰਾਧ
ਸਾਊਦੀ ਅਖ਼ਬਾਰ ਨੂੰ ਦਿੱਤੇ ਇਕ ਬਿਆਨ ਵਿਚ ਸਾਊਦੀ ਅਰਬ 'ਚ ਐਂਟੀ ਫਰਾਡ ਐਸੋਸੀਏਸ਼ਨ ਦੇ ਮੈਂਬਰ ਅਲ ਮੋਅਤਾਜ਼ ਕੁਤਾਬੀ ਨੇ ਕਿਹਾ ਕਿ ਵਟਸਐਪ 'ਤੇ ਲਾਲ ਦਿਲ ਵਾਲਾ ਇਮੋਜੀ ਭੇਜਣਾ ਪਰੇਸ਼ਾਨ ਕਰਨ ਵਾਲਾ ਅਪਰਾਧ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪ੍ਰਾਪਤਕਰਤਾ ਆਨਲਾਈਨ ਚੈਟਿੰਗ ਦੌਰਾਨ ਕਿਸੇ ਤਸਵੀਰ ਜਾਂ ਇਮੋਜੀ ਨਾਲ ਕੇਸ ਦਰਜ ਕਰਦਾ ਹੈ ਤਾਂ ਇਹ ਪਰੇਸ਼ਾਨੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ। ਸਾਊਦੀ ਅਰਬ ਦੀ ਅਜਿਹੇ ਅਪਰਾਧਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ -ਅਫਗਾਨਿਸਤਾਨ ’ਚ ਆਰਥਿਕਤਾ ਵੱਧ ਰਹੀ ਪਤਨ ਵੱਲ

ਸੋਸ਼ਲ ਮੀਡੀਆ ਵਰਤੋਂ ਦੇ ਸਖ਼ਤ ਕਾਨੂੰਨ
ਸਾਊਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਸ ਨੂੰ ਕਿਸੇ ਦੋ ਲੋਕਾਂ ਦੀ ਗੱਲਬਾਤ ਵਿਚ ਜ਼ਬਰੀ ਦਖਲ ਦੇਣ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਜਾਂ ਇਮੋਜੀ ਸ਼ੇਅਰ ਕਰਨ ਵਿਰੁੱਧ ਵੀ ਚਿਤਾਵਨੀ ਦਿੱਤੀ ਹੈ। ਐਸੋਸੀਏਸ਼ਨ ਦੇ ਮੈਂਬਰ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਾਹਮਣੇ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਰੈੱਡ ਹਾਰਟ ਇਮੋਜੀ ਭੇਜਣ ਤੋਂ ਬਚਣਾ ਚਾਹੀਦਾ ਹੈ। ਸਾਊਦੀ ਅਰਬ ਦੇ ਐਂਟੀ ਹਰਾਸਮੈਂਟ ਸਿਸਟਮ ਅਨੁਸਾਰ, ਹਰਾਸਮੈਂਟ ਨੂੰ ਬਿਆਨ, ਕਾਰਵਾਈ ਜਾਂ ਇਸ਼ਾਰੇ ਦੁਆਰਾ ਸਮਝਿਆ ਜਾ ਸਕਦਾ ਹੈ। ਇਸ 'ਚ ਰੈੱਡ ਹਾਰਟ ਇਮੋਜੀ ਨੂੰ ਸੈਕਸ ਕ੍ਰਾਈਮ ਨਾਲ ਜੋੜਿਆ ਗਿਆ ਹੈ।

ਪਹਿਲੀ ਵਾਰ ਅਪਰਾਧ ਕਰਨ 'ਤੇ ਲੱਗੇਗਾ ਲੱਖਾਂ ਰੁਪਏ ਦਾ ਜੁਰਮਾਨਾ
ਉਹਨਾਂ ਨੇ ਸਾਫ ਤੌਰ 'ਤੇ ਕਿਹਾ ਕਿ ਜੇਕਰ ਅਜਿਹੇ ਮੈਸੇਜ ਪਾਉਣ ਵਾਲੇ ਨੇ ਰਿਪੋਰਟ ਦਰਜ ਕਰਵਾਈ ਅਤੇ ਅਦਾਲਤ ਵਿੱਚ ਜੁਰਮ ਸਾਬਤ ਹੋ ਗਿਆ, ਤਾਂ ਭੇਜਣ ਵਾਲਾ ਮੁਸੀਬਤ ਵਿੱਚ ਪੈ ਸਕਦਾ ਹੈ। ਇਸ ਮਾਮਲੇ ਵਿੱਚ ਦੋਸ਼ੀ ਨੂੰ 100,000 ਸਾਊਦੀ ਰਿਆਲ ਤੋਂ ਵੱਧ ਜੁਰਮਾਨਾ ਜਾਂ ਦੋ ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਜੇਕਰ ਉਹੀ ਯੂਜ਼ਰ ਵਾਰ-ਵਾਰ ਇਸ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 300,000 ਸਾਊਦੀ ਰਿਆਲ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News