ਭਾਰਤੀ-ਅਮਰੀਕੀ ''ਤੇ ਨਸਲੀ ਬਲਾਗ ਕਰਨ ''ਤੇ ਸੀਨੇਟਰ ਨੇ ਪੋਂਪਿਓ ਖਿਲਾਫ ਚੁੱਕਿਆ ਮੁੱਦਾ

Saturday, Apr 14, 2018 - 01:29 AM (IST)

ਭਾਰਤੀ-ਅਮਰੀਕੀ ''ਤੇ ਨਸਲੀ ਬਲਾਗ ਕਰਨ ''ਤੇ ਸੀਨੇਟਰ ਨੇ ਪੋਂਪਿਓ ਖਿਲਾਫ ਚੁੱਕਿਆ ਮੁੱਦਾ

ਵਾਸ਼ਿੰਗਟਨ — ਵਿਦੇਸ਼ ਮੰਤਰੀ ਅਹੁਦੇ ਲਈ ਨਾਮਜ਼ਦ ਕੀਤੇ ਗਏ ਮਾਇਕ ਪੋਂਪਿਓ ਦੇ ਅਹੁਦੇ ਦੀ ਪੁਸ਼ਟੀ ਦੌਰਾਨ ਇਕ ਸੀਨੀਅਰ ਡੈਮੋਕ੍ਰੇਟਿਕ ਸੀਨੇਟਰ ਨੇ ਉਨ੍ਹਾਂ ਵੱਲੋਂ 2010 'ਚ ਕੀਤੇ ਗਏ ਟਵੀਟ ਦਾ ਮੁੱਦਾ ਚੁੱਕਿਆ ਹੈ। ਇਸ ਟਵੀਟ 'ਚ ਕਾਂਗਰਸ ਦੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉਨ੍ਹਾਂ ਦੇ ਉਸ ਵੇਲੇ ਦੇ ਭਾਰਤੀ-ਅਮਰੀਕੀ ਵਿਰੋਧੀ ਖਿਲਾਫ ਲਿਖੇ ਗਏ ਇਕ ਨਸਲੀ ਬਲਾਗ ਨੂੰ ਚੰਗਾ ਦੱਸਿਆ ਗਿਆ ਸੀ।
ਸੀਨੇਟ ਦੀ ਬੇਹੱਦ ਸ਼ਕਤੀਸ਼ਾਲੀ ਵਿਦੇਸ਼ ਸਬੰਧ ਕਮੇਟੀ ਦੇ ਸੀਨੀਅਰ ਮੈਂਬਰ ਰਾਬਰਟ ਮੇਨੇਜੇਡਜ਼ ਨੇ ਸੀ. ਆਈ. ਏ. ਪ੍ਰਮੁੱਖ (ਪੋਂਪਿਓ) ਵੱਲੋਂ ਧਾਰਮਿਕ ਅਤੇ ਨਸਲੀ ਘੱਟਗਿਣਤੀਆਂ ਖਿਲਾਫ ਪਹਿਲਾਂ ਕੀਤੀਆਂ ਗਈਆਂ ਕਈ ਟਿੱਪਣੀਆਂ ਅਤੇ ਟਵੀਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, 'ਜਿਸ ਪੋਂਪਿਓ ਨੂੰ ਮੈਂ ਅੱਜ ਸੁਣਦਾ ਹਾਂ ਉਹ ਪਹਿਲਾਂ ਦੇ ਪੋਂਪਿਓ ਤੋਂ ਬੇਹੱਦ ਅਲਗ ਹਨ। ਮੈਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜੇਕਰ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਸਵੀਕਾਰ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਕਿਸ ਰੂਪ 'ਚ ਪੇਸ਼ ਕਰਨਗੇ।' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਕਸ ਟਿਲਰਸਨ ਨੂੰ ਹਟਾ ਕੇ ਮਾਇਕ ਪੋਂਪਿਓ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਪੋਂਪਿਓ ਨੇ ਇਨ੍ਹਾਂ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


Related News