ਮਹਾਦੋਸ਼ ਪ੍ਰਸਤਾਵ 'ਤੇ ਸੀਨੇਟ ਜਲਦੀ ਕਰੇ ਟ੍ਰਾਈਲ : ਟਰੰਪ
Friday, Dec 20, 2019 - 08:24 AM (IST)

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਨੇਟ ਮਹਾਦੋਸ਼ ਪ੍ਰਸਤਾਵ 'ਤੇ ਜਲਦੀ ਤੋਂ ਜਲਦੀ ਟ੍ਰਾਇਲ ਕਰੇ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਡੇਮੋਕ੍ਰੇਟ ਦੇ ਸੰਸਦ 'ਚ ਨਾ ਵਕੀਲ ਨਾ ਕੋਈ ਵਕੀਲ ਅਤੇ ਕੋਈ ਗਵਾਹ ਵੀ ਨਹੀਂ। ਹੁਣ ਉਹ ਸੀਨੇਟ ਨੂੰ ਇਹ ਵੀ ਦੱਸੇ ਕਿ ਟ੍ਰਾਇਲ ਕਿਵੇਂ ਕੀਤਾ ਜਾਂਦਾ ਹੈ।
ਟਰੰਪ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਕੋਈ ਸਬੂਤ ਨਹੀਂ ਹੈ , ਉਹ ਕਦੇ ਦਿਖਾ ਵੀ ਨਹੀਂ ਸਕਦੇ। ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਟ੍ਰਾਇਲ ਹੋਣ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਹੇਠਲੇ ਸਦਨ ਨੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਖਿਲਾਫ ਰਾਸ਼ਟਰਪਤੀ ਟਰੰਪ 'ਤੇ ਮਹਾਦੋਸ਼ ਚਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਟਰੰਪ ਅਮਰੀਕੀ ਇਤਿਹਾਸ 'ਚ ਤੀਜੇ ਅਜਿਹੇ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਪਾਸ ਹੋਇਆ ਹੈ।