ਬੱਚੀ ਦੀਆਂ ਤਸਵੀਰਾਂ ਦੇਖ ਕੇ ਮਾਂ ਦੇ ਉੱਡੇ ਹੋਸ਼

04/17/2017 9:56:40 PM

ਸਿਡਨੀ— ਮਾਤਾ-ਪਿਤਾ ਆਪਣੇ ਬੱਚਿਆਂ ਦੇ ਮਜ਼ੇਦਾਰ ਪਲਾਂ ਨੂੰ ਯਾਦਾਂ ''ਚ ਸੰਜਾ ਕੇ ਰੱਖਦੇ ਹਨ। ਬੱਚੇ ਵੱਡੇ ਹੋਣ ਤੋਂ ਬਾਅਦ ਮਾਤਾ-ਪਿਤਾ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਜਾਂ ਵੀਡੀਓ ਨੂੰ ਦੇਖ ਕੇ ਯਾਦ ਕਰਦੇ ਹਨ। ਇਸ ਤਰ੍ਹਾਂ ਦਾ ਹੀ ਕੁਝ ਆਸਟ੍ਰੇਲੀਆ ਦੀ ਰਹਿਣ ਵਾਲੀ ਬਿਯਂਕਾ ਡਿਕਿਂਸਨ ਵੀ ਕਰ ਰਹੀ ਸੀ। ਬਿਯਂਕਾ ਡਿਕਿਂਸਨ ਆਪਣੀ ਦੋ ਸਾਲਾ ਦੀ ਪਿਆਰੀ ਬੱਚੀ ਨਾਲ ਆਪਣੇ ਘਰ ਦੇ ਪਿੱਛੇ ਖੇਡ ਰਹੀ ਸੀ। ਉਹ ਆਪਣੀ ਪਿਆਰੀ ਬੱਚੀ ਦੇ ਹੱਸਦੇ ਹੋਏ ਦੀਆਂ ਤਸਵੀਰਾਂ ਵੀ ਖਿੱਚ ਰਹੀ ਸੀ ਪਰ ਤਸਵੀਰਾਂ ਨੂੰ ਦੇਖ ਕੇ ਮਾਂ ਦੇ ਹੋਸ਼ ਉੱਡ ਗਏ।
ਖਤਰੇ ਨੂੰ ਦੇਖਦੇ ਹੋਏ ਬਿਯਂਕਾ ਨੇ ਆਪਣੀ ਬੇਟੀ ਮੌਲੀ ਨੂੰ ਉੱਥੋ ਤੁਰੰਤ ਖਿੱਚ ਲਿਆ। ਉਸ ਨੇ ਆਪਣੇ ਇਨਸਟਾਗ੍ਰਾਮ ਅਕਾਊਂਟ ''ਤੇ ਇਹ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪੂਰੀ ਕਹਾਣੀ ਨੂੰ ਵਿਸਤਾਰ ਨਾਲ ਦੱਸਿਆ ਹੈ। ਘਰ ਆਉਣ ਤੋਂ ਬਾਅਦ ਬਿਯਂਕਾ ਨੇ ਆਪਣੇ ਕੈਮਰੇ ''ਚ ਖੀੱਚੀਆਂ ਤਸਵੀਰਾਂ ਨੂੰ ਦੇਖਿਆ, ਜਿਸ ''ਚ ਉਸ ਦੀ ਬੇਟੀ ਦੀ ਮੌਤ ਤੋਂ ਬੱਸ ਚੰਦ ਕਦਮਾਂ ਦੀ ਦੂਰੀ ''ਤੇ ਖੜੀ ਸੀ। ਇਹ ਸੱਪ ਲਕੜੀ ਦੇ ਟੁੱਕੜੇ ਵਰਗਾ ਦਿਖਾਈ ਦੇ ਰਿਹਾ ਸੀ। ਜੇਕਰ ਸੱਪ ਹਿਲਦਾ, ਜਾਂ ਮੌਲੀ ਉਸ ਦੇ ਨੇੜੇ ਹੋਰ ਚੱਲੀ ਗਈ ਹੁੰਦੀ ਤਾਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ।


Related News