ਤਸਵੀਰਾਂ ''ਚ ਦੇਖੋ ਦੁਨੀਆ ਦੀ ਸਭ ਤੋਂ ਜ਼ਿਆਦਾ ਉੱਨ ਵਾਲੀ ਭੇਡ

09/03/2015 5:37:45 PM

ਆਸਟ੍ਰੇਲੀਆ- ਆਸਟ੍ਰੇਲੀਆ ਦੇ ਕੈਨਬਰਾ ''ਚ ਇਕ ਭੇਡ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਭੇਡ ਦਾ ਨਾਂ ਕ੍ਰਿਸ ਹੈ। ਇਹ ਭੇਡ ਕਾਫੀ ਦੇਰ ਤੋਂ ਕੈਨਬਰਾ ਦੇ ਬਾਹਰੀ ਜੰਗਲਾਂ ''ਚ ਭਟਕ ਰਹੀ ਹੈ ਪਰ ਇਸ ਦੇ ਸਰੀਰ ''ਤੇ ਵਧੀ ਉੱਨ ਨੂੰ ਕੱਢਣ ਲਈ ਕੋਈ ਵਿਅਕਤੀ ਤਿਆਰ ਨਹੀਂ ਸੀ। ਤਦ ਇਹ ਕੰਮ ਨੈਸ਼ਨਲ ਸ਼ਿਯਰਿੰਗ ''ਚ 4 ਵਾਰ ਚੈਂਪੀਅਨ ਇਆਨ ਐਲਕਿਨ ਨੂੰ ਦਿੱਤਾ ਗਿਆ। ਉਸ ਨੇ ਇਸ ਕੰਮ ਨੂੰ ਚੈਂਲਜ ਦੀ ਤਰ੍ਹਾਂ ਲਿਆ। ਇਲਾਨ ਨੇ ਜਦੋਂ ਇਸ ਭੇਡ ਦੇ ਸਰੀਰ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਫਿਰ ਹੌਲੀ-ਹੌਲੀ ਉਹ ਉੱਨ ਕੱਢਣ ''ਚ ਸਫਲ ਹੋ ਗਿਆ। ਭੇਡ ਤੋਂ ਕੁੱਲ 40.5 ਕਿਲੋ ਉੱਨ ਨਿਕਲੀ। 
ਇਸ ਭੇਡ ਦੀ ਤੇਜ਼ੀ ਨਾਲ ਵੱਧਦੀ ਉੱਨ ਨੂੰ ਦੇਖ ਕੇ ਆਸਟ੍ਰੇਲੀਆ ''ਚ ਜਾਨਵਰਾਂ ਦੇ ਵੈੱਲਫੇਅਰ ਵਾਲੀ ਸੰਸਥਾ  RSP31 (Royal Society for the Prevention of 3ruelty to 1nimals) ਦੇ ਸਪੋਕਸਪਰਸਨ ਨੇ ਦੱਸਿਆ ਕਿ ਵੱਧਦੀ ਉੱਨ ਦਾ ਕਾਰਨ ਇਹ ਬੀਮਾਰੀ ਹੈ ਜਿਸ ਦੇ ਕਾਰਨ ਇਸ ਦੇ ਸਰੀਰ ''ਤੇ ਉੱਨਾਂ ਦੀ ਲੇਅਰ ਬਣਦੀ ਚਲੀ ਜਾਂਦੀ ਹੈ। ਵੈਸੇ ਇਸ ਦਾ ਸਰੀਰ ਵੱਡਾ ਨਹੀਂ ਹੈ, ਸਿਰਫ ਉੱਨ ਹੀ ਜ਼ਿਆਦਾ ਹੈ। ਦੱਸਿਆ ਜਾਂਦਾ ਹੈ ਕਿ ਇਹ ਭੇਡ ਬਾਕੀ ਭੇਡਾਂ ਤੋਂ ਕਾਫੀ ਵੱਖਰੀ ਹੈ। ਅਜਿਹੇ ''ਚ ਇਸ ਨੂੰ ਕਿਸੇ ਦੂਜੀ ਸੁਰੱਖਿਅਤ ਥਾਂ ''ਤੇ ਲਿਜਾਇਆ ਜਾਵੇਗਾ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News