330 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਵਿਅਕਤੀ (ਤਸਵੀਰਾਂ)

Tuesday, Jul 23, 2019 - 04:38 PM (IST)

330 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਵਿਅਕਤੀ (ਤਸਵੀਰਾਂ)

ਵਾਰਸਾ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ। 39 ਸਾਲ ਦਾ ਇਕ ਵਿਅਕਤੀ 330 ਫੁੱਟ ਦੀ ਉਚਾਈ 'ਤੋਂ ਪੈਰ 'ਤੇ ਰੱਸੀ ਬੰਨ੍ਹ ਕੇ ਛਲਾਂਗ ਮਾਰਦਾ ਹੈ ਅਤੇ ਉਸ ਦੀ ਰੱਸੀ ਟੁੱਟ ਜਾਂਦੀ ਹੈ ਤੇ ਵਿਅਕਤੀ ਸਿੱਧਾ ਹੇਠਾਂ ਆ ਡਿੱਗਦਾ ਹੈ। ਇਹ ਘਟਨਾ ਪੋਲੈਂਡ ਦੀ ਹੈ। ਵਿਅਕਤੀ ਸਿੱਧਾ ਸਿਰ ਦੇ ਭਾਰ ਹੇਠ ਏਅਰ ਬੈਗ 'ਤੇ ਡਿੱਗਦਾ ਹੈ। ਨੇੜੇ ਖੜ੍ਹੇ ਵਿਅਕਤੀ ਤੁਰੰਤ ਅੱਗੇ ਆ ਕੇ ਉਸ ਨੂੰ ਚੈੱਕ ਕਰਦੇ ਹਨ ਕਿ ਉਹ ਠੀਕ ਤਾਂ ਹੈ।

PunjabKesari

PunjabKesari

ਇਕ ਨਿਊਜ਼ ਵੈਬਸਾਈਟ ਦੀ ਖਬਰ ਮੁਤਾਬਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਨਿਊਜ਼ ਮੁਤਾਬਕ ਛਲਾਂਗ ਲਗਾਉਣ ਵਾਲੇ ਵਿਅਕਤੀ ਦੀ ਰੀਡ ਦੀ ਹੱਡੀ ਟੁੱਟ ਗਈ ਹੈ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਖੁਸ਼ਕਿਸਮਤੀ ਇਹ ਰਹੀ ਕਿ ਵਿਅਕਤੀ ਦੀ ਰੀੜ ਦੀ ਹੱਡੀ ਨਹੀਂ ਟੁੱਟੀ ਅਤੇ ਇਸ ਵਿਅਕਤੀ ਨੂੰ ਸਥਾਨਕ ਨਿਵਾਸੀ ਸਮਝਿਆ ਜਾ ਰਿਹਾ ਸੀ, ਦਾ ਇਲਾਜ ਹੋਣ ਤੋਂ ਬਾਅਦ ਵਾਪਸ ਉਸ ਦੇ ਵਤਨ ਭੇਜ ਦਿੱਤਾ ਜਾਵੇਗਾ। ਇਹ ਹਾਦਸਾ ਐਤਵਾਰ ਸ਼ਾਮ 6 ਵਜੇ ਹੋਇਆ, ਜਿਸ ਨੂੰ ਉਥੇ ਖੜ੍ਹੇ ਵੱਖ-ਵੱਖ ਲੋਕਾਂ ਨੇ ਆਪਣੇ ਮੋਬਾਈਲ ਫੋਨ ਵਿਚ ਰਿਕਾਰਡ ਕਰ ਲਿਆ ਅਤੇ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਹ ਵੀਡੀਓ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਗਈ ਹੈ, ਜਿਸ 'ਤੇ ਲੋਕਾਂ ਵਲੋਂ ਹੈਰਾਨਗੀ ਜਤਾਈ ਜਾ ਰਹੀ ਹੈ।


author

Sunny Mehra

Content Editor

Related News