ਯੂ. ਕੇ. : ਲਾਫਬਰੋ ਨੇੜੇ ਬਰੂਕ ''ਚ ਮਿਲੀ ਦੂਜੇ ਵਿਸ਼ਵ ਯੁੱਧ ਦੀ ਵਿਸਫੋਟਕ ਸਮੱਗਰੀ

Monday, Oct 19, 2020 - 10:03 PM (IST)

ਯੂ. ਕੇ. : ਲਾਫਬਰੋ ਨੇੜੇ ਬਰੂਕ ''ਚ ਮਿਲੀ ਦੂਜੇ ਵਿਸ਼ਵ ਯੁੱਧ ਦੀ ਵਿਸਫੋਟਕ ਸਮੱਗਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਲਾਫਬਰੋ ਦੇ ਨੇੜੇ ਬਰੂਕ ਪਿੰਡ 'ਚ ਝਾੜੀਆਂ ਵਿਚੋਂ ਇਕ ਧਮਾਕਾਖੇਜ਼ ਯੰਤਰ ਮਿਲਿਆ ਹੈ। ਚਰਨਵੁੱਡ ਪੁਲਸ ਨੇ ਕਿਹਾ ਕਿ ਵੁਡਹਾਉਸ ਈਵਜ਼ ਵਿਚ ਦੂਜੇ ਵਿਸ਼ਵ ਯੁੱਧ ਦੇ ਇਕ ਸ਼ੱਕੀ ਵਿਸਫੋਟਕ ਯੰਤਰ ਬਾਰੇ ਪਤਾ ਲੱਗਣ 'ਤੇ ਅਧਿਕਾਰੀਆਂ ਨੂੰ ਕੱਲ ਸ਼ਾਮ 5.45 ਵਜੇ ਬੁਲਾਇਆ ਸੀ। 

ਇਸ ਦਾ ਮੁਆਇਨਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਘੇਰਾਬੰਦੀ ਕਰਕੇ 'ਬੰਬ ਸਕੁਐਡ' ਨੂੰ ਬੁਲਾਇਆ। ਪੁਲਸ ਵਲੋਂ ਇਸ ਬੰਬ ਦੁਆਲੇ 100 ਮੀਟਰ ਦਾ ਘੇਰਾ ਲਗਾਇਆ ਗਿਆ ਸੀ। ਵਿਸਫੋਟਕ ਆਰਡਨੈਂਸ ਡਿਸਪੋਜ਼ਲ (ਈ ਓ ਡੀ) ਦੇ ਅਧਿਕਾਰੀਆਂ ਨੇ ਇਸ ਨੂੰ ਇਕ ਸੁਰੱਖਿਅਤ ਜਗ੍ਹਾ 'ਤੇ ਲਿਜਾ ਕੇ ਕਾਰਡੋਨ ਹਟਾਇਆ। ਇਸ ਮਿਲੇ ਹੋਏ ਬੰਬ ਦੇ ਨਤੀਜੇ ਵਜੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
 


author

Sanjeev

Content Editor

Related News