ਬ੍ਰਿਟੇਨ ਤੋਂ 323 ਭਾਰਤੀਆਂ ਨੂੰ ਲੈ ਕੇ ਬੈਂਗਲੁਰੂ ਲਈ ਦੂਜੀ ਉਡਾਣ ਰਵਾਨਾ
Sunday, May 10, 2020 - 08:16 PM (IST)

ਲੰਡਨ- ਕੋਰੋਨਾ ਵਾਇਰਸ ਲਾਕਡਾਊਨ ਦੇ ਕਾਰਣ ਬ੍ਰਿਟੇਨ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਦੂਜੀ ਉਡਾਣ ਹੀਥਰੋ ਹਵਾਈ ਅੱਡੇ ਤੋਂ ਬੈਗਲੁਰੂ ਦੇ ਲਈ ਐਤਵਾਰ ਨੂੰ ਰਵਾਨ ਹੋਈ। ਇਸ ਜਹਾਜ਼ ਵਿਚ 323 ਭਾਰਤੀ ਯਾਤਰੀ ਹਨ।
ਇਸ ਫਲਾਈਟ ਵਿਚ 323 ਵਿਦਿਆਰਥੀਆਂ, ਸੈਲਾਨੀਆਂ ਤੇ ਭਾਰਤੀ ਪਾਸਪੋਰਟ ਧਾਰਕਾਂ ਤੋਂ ਇਲਾਵਾ 37 ਸਾਲ ਦੇ ਭਾਰਤ ਮੂਲ ਦੇ ਇਕ ਵਿਅਕਤੀ ਦੀ ਲਾਸ਼ ਵੀ ਹੈ, ਜਿਸ ਨੇ ਦੱਖਣੀ-ਪੂਰਬੀ ਇੰਗਲੈਂਡ ਸਥਿਤ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਸੀ। ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਪਹਿਲੇ ਪੜਾਅ ਵਿਚ ਸੰਚਾਲਿਤ ਕੀਤੀ ਜਾਣ ਵਾਲੀਆਂ 7 ਉਡਾਣਾਂ ਵਿਚੋਂ ਸਵਦੇਸ਼ ਵਾਪਸੀ ਦੀ ਇਹ ਦੂਜੀ ਉਡਾਣ ਹੈ।