ਆਸਟ੍ਰੇਲੀਆ ''ਚ ਸਵੀਮਿੰਗ ਦੌਰਾਨ ਲਾਪਤਾ ਹੋਇਆ ਨੌਜਵਾਨ, ਭਾਲ ''ਚ ਜੁਟੀ ਪੁਲਸ

02/05/2018 1:20:43 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ 23 ਸਾਲਾ ਤੈਰਾਕ ਲਾਪਤਾ ਹੋ ਗਿਆ ਹੈ। ਪੁਲਸ ਉਸ ਦੀ ਭਾਲ 'ਚ ਲੱਗੀ ਹੋਈ ਹੈ। ਲਾਪਤਾ ਹੋਏ 23 ਸਾਲਾ ਨੌਜਵਾਨ ਦੀ ਪਛਾਣ ਖਲੀਲ ਨਬੀਜ਼ੱਦਾਹ ਦੇ ਰੂਪ ਵਿਚ ਹੋਈ ਹੈ, ਜੋ ਕਿ ਵਿਕਟੋਰੀਆ ਦੇ ਸ਼ਹਿਰ ਨਾਰਰੇ ਵਾਰੇਨ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਮੁਤਾਬਕ ਵਿਕਟੋਰੀਆ ਦੇ ਲੰਡਨ ਬ੍ਰਿਜ ਰੋਡ ਵਿਖੇ ਪੋਰਟੇਸੀਆ ਬੀਚ 'ਤੇ ਐਤਵਾਰ ਦੀ ਸ਼ਾਮ 5.30 ਵਜੇ ਦੇ ਕਰੀਬ 3 ਨੌਜਵਾਨ ਸਵੀਮਿੰਗ ਕਰਨ ਗਏ ਸਨ। ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਤਿੰਨਾਂ ਨੂੰ ਵਹਾ ਕੇ ਲੈ ਗਿਆ। 

PunjabKesari
ਵਿਕਟੋਰੀਆ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸਰਚ ਮੁਹਿੰਮ ਦੌਰਾਨ ਖਲੀਲ ਦੇ 2 ਸਾਥੀਆਂ ਨੂੰ ਲੱਭ ਲਿਆ ਗਿਆ ਅਤੇ ਹਸਪਤਾਲ 'ਚ ਭਰਤੀ ਕਰਾਇਆ ਗਿਆ। ਬੁਲਾਰੇ ਮੁਤਾਬਕ ਤੀਜੇ ਨੌਜਵਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਅਧਿਕਾਰੀਆਂ ਦੀ ਟੀਮ ਕਿਸ਼ਤੀਆਂ, ਹੈਲੀਕਾਪਟਰ ਜ਼ਰੀਏ ਪੋਰਟੇਸੀਆ ਬੀਚ 'ਤੇ ਉਸ ਦੀ ਭਾਲ ਕਰ ਰਹੀ ਹੈ। ਐਮਰਜੈਂਸੀ ਅਧਿਕਾਰੀਆਂ ਵਲੋਂ ਵੀ ਨੌਜਵਾਨ ਦੀ ਭਾਲ ਕੀਤੀ ਗਈ ਪਰ ਉਸ ਨੂੰ ਲੱਭਿਆ ਨਹੀਂ ਜਾ ਸਕਿਆ।

PunjabKesari


Related News