ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

Saturday, Mar 27, 2021 - 09:50 AM (IST)

ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

ਇਸਮਾਇਲੀਆ (ਵਿਸ਼ੇਸ਼)- ਸੜਕਾਂ ’ਤੇ ਟਰੈਫਿਕ ਜਾਮ ਦੀਆਂ ਖਬਰਾਂ ਤਾਂ ਤੁਸੀਂ ਜ਼ਿਆਦਾਤਰ ਪੜ੍ਹੀਆਂ ਹੋਣਗੀਆਂ ਪਰ ਨਹਿਰ ’ਚ ਟਰੈਫਿਕ ਜਾਮ ਦੀ ਖਬਰ ਸ਼ਾਇਦ ਤੁਸੀਂ ਪਹਿਲੀ ਵਾਰ ਪੜ੍ਹੋਗੇ। ਜੀ ਹਾਂ, ਸਵੇਜ ਨਹਿਰ ’ਚ ਐੱਮ. ਵੀ. ਐਵਰਗ੍ਰੀਨ ਵਿਸ਼ਾਲ ਕਾਰਗੋ ਸ਼ਿਪ ਦੇ ਫਸ ਜਾਣ ਕਾਰਣ ਟਰੈਫਿਕ ਜਾਮ ਲੱਗ ਗਿਆ ਹੈ ਅਤੇ ਇਸਨੂੰ ਖੁੱਲ੍ਹਣ ’ਚ ਦੋ ਤੋਂ ਤਿੰਨ ਹਫਤੇ ਦਾ ਸਮਾਂ ਲੱਗ ਸਕਦਾ ਹੈ। ਇਹ 400 ਮੀਟਰ ਅਤੇ 59 ਮੀਟਰ ਚੌੜਾ ਅਤੇ 2.20 ਲੱਖ ਟਨ ਦਾ ਜਹਾਜ਼ ਹੈ, ਜੋ ਚੀਨ ਤੋਂ ਸਾਮਾਨ ਲੈ ਕੇ ਨੀਦਰਲੈਂਡ ਦੇ ਸ਼ਹਿਰ ਰੋਟਰਡਮ ਜਾ ਰਿਹਾ ਸੀ। ਇਸ ਸ਼ਿਪ ਦੇ ਨਹਿਰ ’ਚ ਫਸ ਜਾਣ ਨਾਲ ਕਈ ਦੇਸ਼ਾਂ ਦੀ ਆਰਥਿਕਤਾ ਮੁਸ਼ਕਲ ’ਚ ਆ ਗਈ ਹੈ ਅਤੇ ਭਾਰਤ ਵੀ ਇਸ ਤੋਂ ਬਚਿਆ ਨਹੀਂ ਹੈ। ਮਿਸਰ ਨੂੰ ਇਸ ਇਸ ਕਰ ਕੇ ਹਰ ਘੰਟੇ 2800 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਨੁਕਸਾਨ ਉਸਨੂੰ ਮਿਲਣ ਵਾਲੇ ਟੈਕਸ ਤੋਂ ਹੈ, ਜੋ ਉਹ ਇਸ ਨਹਿਰ ਤੋਂ ਲੰਘਣ ਵਾਲੇ ਹਰ ਸ਼ਿਪ ਤੋਂ ਲੈਂਦਾ ਹੈ।

PunjabKesari

ਆਇਲ ਐਂਡ ਗੈਸ ਦੇ ਐਨਾਲਿਸਟਿਕ ਪਲੇਟਫਾਰਮ ਵੋਟੈਕਸ ਦੇ ਮੁਤਾਬਕ ਇਸ ਟਰੈਫਿਕ ਜਾਮ ’ਚ 10 ਕਰੂਡ ਟਰੈਕਰ ਅਜਿਹੇ ਵੀ ਫਸੇ ਹਨ, ਜਿਨ੍ਹਾਂ ਵਿਚ 13 ਮਿਲੀਅਨ ਬੈਰਲ ਕਰੂਡ ਆਇਲ ਲੱਦਿਆ ਹੋਇਆ ਹੈ। ਇਸ ਤੋਂ ਇਲਾਵਾ 9 ਅਜਿਹੇ ਜਹਾਜ਼ ਹਨ ਜਿਨ੍ਹਾਂ ਵਿਚ ਡੀਜ਼ਲ ਸਣੇ ਦੂਸਰੇ ਪੈਟਰੋਲੀਅਮ ਪ੍ਰੋਡਕਟਸ ਹਨ। ਮੰਗਲਵਾਰ ਦੀ ਸਵੇਰ ਤੂਫਾਨ ਨੇ ਕੰਟੇਨਰ ਸ਼ਿਪ ਨੂੰ ਘੁਮਾ ਦਿੱਤਾ। ਇਸਨੂੰ ਸਿੱਧਾ ਕਰਨ ਅਤੇ ਉਥੋਂ ਕੱਢਣ ਦੇ ਕੰਮ ’ਚ ਕਈ ਡਰੈਜਰ ਟਗਬੋਟਸ ਅਤੇ ਵਿਸ਼ਾਲ ਵੈਕਹੋ ਲੋਡਰ ਮਸ਼ੀਨਾਂ ਲੱਗੀਆਂ ਹਨ ਪਰ ਅਜੇ ਤਕ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਿਤ ਹੋਈਆਂ ਹਨ।

ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ 'ਚ ਬੈਠੇ ਭਾਰਤੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਬਾਈਡੇਨ

ਜਹਾਜ਼ ਦੀ ਲੰਬਾਈ : 400 ਮੀਟਰ
ਚੌੜਾਈ : 59 ਮੀਟਰ
ਭਾਰ : 2.20 ਲੱਖ ਟਨ
ਨਹਿਰ ਦੀ ਲੰਬਾਈ : 193.30 ਕਿਲੋਮੀਟਰ
ਡੂੰਘਾਈ : 24 ਮੀਟਰ
ਰੋਜ਼ਾਨਾ ਲੰਘਦੇ ਜਹਾਜ਼ : 50

ਭਾਰਤ ’ਤੇ ਕੀ ਹੋਵੇਗਾ ਅਸਰ
ਸਵੇਜ ਨਹਿਰ ਲਾਲ ਸਾਗਰ ਅਤੇ ਭੂ-ਮੱਧ ਸਾਗਰ ਨੂੰ ਜੋੜਦੀ ਹੈ ਅਤੇ ਇਹ ਪੂਰੀ ਦੁਨੀਆ ’ਚ ਸਮੁੰਦਰ ਦੇ ਰਸਤੇ ਹੋਣ ਵਾਲਾ ਅਹਿਮ ਟਰੇਡ ਰੂਟ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਰਗੋ ਸ਼ਿਪ ਦੇ ਨਹਿਰ ’ਚ ਫੱਸਣ ਕਾਰਣ ਭਾਰਤ ’ਚ ਕੱਚਾ ਤੇਲ, ਦੂਸਰੇ ਪੈਟਰੋਲੀਅਮ ਉਤਪਾਦਨਾਂ ਦੀ ਸਪਲਾਈ ’ਚ ਦੇਰ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ, ਕਿਉਂਕਿ ਯੂਰਪ ਨੂੰ ਏਸ਼ੀਆ ਨਾਲ ਜੋੜਨ ਵਾਲੀ ਸਵੇਜ ਨਹਿਰ ਦੇ ਰਸਤੇ ਤਕਰੀਬਨ 10 ਫੀਸਦੀ ਕੱਚੇ ਤੇਲ ਦਾ ਵਪਾਰ ਹੁੰਦਾ ਹੈ।

ਇਹ ਵੀ ਪੜ੍ਹੋ: ਪਹਿਲੀ ਵਾਰ PM ਮੋਦੀ ਨੂੰ ਲੈ ਕੇ VVIP ਜਹਾਜ਼ ‘ਏਅਰ ਇੰਡੀਆ ਵਨ’ ਨੇ ਭਰੀ ਉਡਾਣ, ਜਾਣੋ ਇਸ ਦੀ ਖ਼ਾਸੀਅਤ

ਰੂਸ, ਸਾਊਦੀ ਅਰਬ, ਈਰਾਕ ਅਤੇ ਅਲਜੀਰੀਆ ਵਰਗੇ ਵੱਡੇ ਤੇਲ ਬਰਾਮਦਕਾਰ ਦੇਸ਼ਾਂ ਤੋਂ ਇਸੇ ਰਸਤੇ ਤੋਂ ਤੇਲ ਬਰਾਮਦ ਹੁੰਦਾ ਹੈ। ਇਨ੍ਹਾਂ ਵਿਚੋਂ ਹਰ ਦੇਸ਼ ਰੋਜ਼ਾਨਾ 200,000 ਬੈਰਲ ਤੇਲ ਦੀ ਬਰਾਮਦ ਕਰਦਾ ਹੈ। ਭਾਰਤ ’ਚ ਟਰਕੀ, ਰੂਸ ਅਤੇ ਲੀਬੀਆ ਤੋਂ ਕਰੂਡ ਆਇਲ ਸਵੇਜ ਨਹਿਰ ਦੇ ਰਸਤੇ ਆਉਂਦਾ ਹੈ। ਮੰਗਲਵਾਰ ਨੂੰ ਨਹਿਰ ਦੇ ਜਾਮ ਦੀ ਖਬਰ ਫੈਲਦੇ ਹੀ ਕਰੂਡ ਆਇਲ ਦੀਆਂ ਕੀਮਤਾਂ ਵੱਧ ਗਈਆਂ। ਭਾਰਤ ’ਚ ਇਸਦੀ ਕੀਮਤ ’ਚ 5 ਫੀਸਦੀ ਦਾ ਵਾਧਾ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ’ਚ ਪੈਟਰੋਲ ਪੰਪਾਂ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਸਵੇਜ ਨਹਿਰ ਦੇ ਰਸਤੇ ਤੋਂ 5 ਲੱਖ ਬੈਰਲ ਤੇਲ ਵੱਖ-ਵੱਖ ਦੇਸ਼ਾਂ ਤੋਂ ਮੰਗਵਾਉਂਦਾ ਹੈ।

25 ਭਾਰਤੀ ਚਲਾ ਰਹੇ ਹਨ ਵਿਸ਼ਾਲ ਜਹਾਜ਼ ਨੂੰ
ਮਿਸਲ ਨੇ ਸਵੇਜ ਨਹਿਰ ’ਚ ਫਸੇ ਕਾਰਗੋ ਸ਼ਿਪ ਨੂੰ ਕੱਢਣ ਅਤੇ ਆਵਾਜਾਈ ਨੂੰ ਫਿਰ ਤੋਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬਰਨਬਾਰਡ ਸ਼ੁਲਟੇ ਸ਼ਿਪ ਮੈਨਜਮੈਂਟ ਦੀ ਟੈਕਨੀਕਲ ਮੈਨਜਮੈਂਟ ਟੀਮ ਦੇ ਮੁਤਾਬਕ ਇਸ ਵਿਸ਼ਾਲ ਸ਼ਿਪ ਨੂੰ 25 ਭਾਰਤੀਆਂ ਦਾ ਦਲ ਚਲਾ ਰਿਹਾ ਹੈ ਅਤੇ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ। ਕਰੂ ਮੈਂਬਰ ਸ਼ਿਪ ਨੂੰ ਲਗਾਤਾਰ ਪਾਣੀ ’ਚ ਤੈਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤੇਜ਼ ਹਵਾਵਾਂ ਚੱਲਣ ਕਾਰਣ ਮੁਸ਼ਕਲ ਆ ਰਹੀ ਹੈ ਅਤੇ ਸ਼ਿਪ ਨਹਿਰ ਦੇ ਇਕ ਕੰਢੇ ’ਚ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ PM ਮੋਦੀ ਦਾ ਵਿਰੋਧ, ਢਾਕਾ ਯੂਨੀਵਰਸਿਟੀ ’ਚ ਹਿੰਸਕ ਪ੍ਰਦਰਸ਼ਨ ਦੌਰਾਨ 20 ਲੋਕ ਜ਼ਖ਼ਮੀ

ਇਸ ਲਈ ਅਹਿਮ ਹੈ ਸਵੇਜ ਨਹਿਰ
1869 ’ਚ ਇਸ ਰਸਤੇ ਤੋਂ ਇਕ ਦਿਨ ’ਚ ਸਿਰਫ 3 ਜਹਾਜ਼ ਲੰਘਦੇ ਸਨ। 2019 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਸ ਨਹਿਰ ਤੋਂ ਰੋਜ਼ਾਨਾ ਲਗਭਗ 50 ਜਹਾਜ਼ ਲੰਘਦੇ ਹਨ। 2015 ’ਚ ਇਸਦਾ ਵਿਸਤਾਰ ਕਿਤਾ ਗਿਆ ਅਤੇ ਇਹ ਮਨੁੱਖੀ ਨਿਰਮਿਤ ਵਾਟਰ-ਵੇਅ ਹੈ। ਇਸ ਵਾਟਰ-ਵੇਅ ਦੀ ਲੰਬਾਈ 193.90 ਕਿਲੋਮੀਟਰ ਅਤੇ ਡੂੰਘਾਈ 24 ਮੀਟਰ ਹੈ। 2015 ’ਚ ਕੀਤੇ ਗਏ ਵਿਸਤਾਰ ਕਾਰਣ ਇਸ ਰਸਤੇ ਤੋਂ ਦੁਨੀਆ ਦੇ ਵੱਡੇ ਤੋਂ ਵੱਡੇ ਟਰੈਕਰ ਵੀ ਲੰਘ ਸਕਦੇ ਹਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 2023 ਤਕ ਇਸ ਨਹਿਰ ਤੋਂ ਲੰਘਣ ਵਾਲਾ ਟਰੈਫਿਕ ਦੋਗੁਣਾ ਹੋ ਜਾਏਗਾ।

ਇਸ ਨਹਿਰ ਰਾਹੀਂ ਅਟਲਾਂਟਿਕ ਮਹਾਸਾਗਰ ਅਤੇ ਹਿੰਦ ਮਹਾਸਾਗਰ ਵਿਚਾਲੇ ਤੇਜ਼ੀ ਨਾਲ ਰਸਤਾ ਤੈਅ ਕੀਤਾ ਜਾ ਸਕਦਾ ਹੈ। ਇਸੇ ਕਾਰਣ ਇਸ ਰੂਟ ’ਤੇ ਬਹੁਤ ਟਰੈਫਿਕ ਰਹਿੰਦਾ ਹੈ। ਉਥੇ ਜੇਕਰ ਕਿਸੇ ਜਹਾਜ਼ ਨੂੰ ਫਾਰਸ ਦੀ ਖਾੜੀ ’ਚ ਸਥਿਤ ਕਿਸੇ ਪੋਰਟ ਤੋਂ ਲੰਡਨ ਪੋਰਟ ਜਾਣਾ ਹੋਵੇ ਤਾਂ ਉਸਨੂੰ ਅਫਰੀਕਾ ਦੇ ਦੱਖਣੀ ਕੰਢੇ ਤੋਂ ਹੋ ਕੇ ਜਾਣ ਨਾਲ ਯੂਰਪ ਜਾਣ ’ਚ ਜਿੰਨਾ ਸਮਾਂ ਲਗਦਾ ਹੈ ਉਸਦੀ ਮੁਕਾਬਲੇ ਇਸ ਰਸਤੇ ਜਾਣ ਨਾਲ ਸਿਰਫ ਅੱਧਾ ਸਮਾਂ ਲਗਦਾ ਹੈ।

ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News