ਸਕਾਟਲੈਂਡ ਦੀਆਂ ਜੇਲਾਂ ''ਚ ਪੈਸੇ ਅਤੇ ਸਟਾਫ ਦੀ ਘਾਟ
Monday, May 25, 2020 - 08:29 AM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਜੇਲ ਸੇਵਾ ਸਰਕਾਰ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਚਾਰ ਸਾਲਾਂ ਤੋਂ ਕਾਮਿਆਂ ਨੂੰ 13.1 ਮਿਲੀਅਨ ਡਾਲਰ ਦੀ “ਐਕਸ ਗਰੇਸ਼ੀਆ” ਅਦਾਇਗੀ ਕਰਨ ਲਈ ਕਹਿ ਰਹੀ ਹੈ। ਲੇਬਰ ਪਾਰਟੀ ਦੇ ਫਰੀਡਮ ਆਫ਼ ਇਨਫਰਮੇਸ਼ਨ (ਐੱਫ. ਓ. ਆਈ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਗਾਰਡਾਂ ਲਈ ਅਣਅਧਿਕਾਰਤ ਓਵਰਟਾਈਮ ਦੇ ਪੈਸਿਆਂ 'ਤੇ ਹੋਏ ਵੱਡੇ ਖਰਚੇ ਦਾ ਖੁਲ੍ਹਾਸਾ ਹੋਇਆ ਹੈ।
ਇਹ ਖਰਚੇ ਸਾਲ 2016 ਵਿਚ 1.9 ਮਿਲੀਅਨ ਪੌਂਡ ਤੋਂ ਵਧ ਕੇ 2019 ਵਿਚ 5.3 ਮਿਲੀਅਨ ਪੌਂਡ ਤੱਕ ਹੋ ਗਏ, ਜਦੋਂ ਕਿ ਇਸ ਸਮੇਂ ਵਿਚ ਅਸਾਮੀਆਂ ਦੀ ਗਿਣਤੀ ਵੀ 47 ਤੋਂ ਵੱਧ ਕੇ 154 ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸਕਾਟਿਸ਼ ਜੇਲ ਸੇਵਾ (ਐੱਸ. ਪੀ. ਐੱਸ.) ਇੱਕ ਘੰਟੇ ਦੀ ਓਵਰਟਾਈਮ ਰੇਟ ਅਦਾ ਨਹੀਂ ਕਰਦੀ ਅਤੇ ਇਸ ਦੀ ਬਜਾਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਮਝੌਤੇ ਦੇ ਘੰਟਿਆਂ ਲਈ ਕੰਮ ਕਰਨ ਦੇ ਬਦਲੇ ਐਕਸ ਗਰੇਸ਼ੀਆ ਅਦਾਇਗੀ ਪ੍ਰਦਾਨ ਕਰਦੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਸਾਲ 2019 ਵਿਚ ਜੇਲ ਦੀਆਂ ਖਾਲੀ ਅਸਾਮੀਆਂ ਸਭ ਤੋਂ ਵੱਧ ਸਨ, ਦੇਸ਼ ਦੀ ਹਰ ਜੇਲ ਵਿਚ 154 ਤੋਂ ਵੱਧ ਸਟਾਫ ਖਾਲੀ ਆਸਾਮੀਆਂ ਨੂੰ ਭਰਨ ਦੀ ਜ਼ਰੂਰਤ ਹੈ।