ਗਲਾਸਗੋ: ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਵੱਲੋਂ ਮਨਾਈ ਗਈ ਸੰਸਥਾ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ

Thursday, May 29, 2025 - 10:29 AM (IST)

ਗਲਾਸਗੋ: ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਵੱਲੋਂ ਮਨਾਈ ਗਈ ਸੰਸਥਾ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਵੱਕਾਰੀ ਸੰਸਥਾ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਵੱਲੋਂ ਸੰਸਥਾ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾਈ ਗਈ। ਵਿਦੇਸ਼ਾਂ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਸਮਾਜ ਲਈ ਚੰਗੇ ਕਾਰਜ ਕਰਨ ਵਾਲੇ ਸ਼ਖਸ ਆਮ ਨਹੀਂ ਹੁੰਦੇ। ਸਕਾਟਲੈਂਡ ਦੀ ਸੰਸਥਾ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਨਾਲ ਵੀ ਅਜਿਹੀਆਂ ਸ਼ਖਸੀਅਤਾਂ ਜੁੜੀਆਂ ਹੋਈਆਂ ਹਨ ਜੋ ਪਿਛਲੇ 25 ਸਾਲਾਂ ਤੋਂ ਨਿਰੰਤਰ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਆਉਣ ਵਾਲੇ ਲੋਕਾਂ ਦੀ ਹੋਵੇਗੀ ਹਰ ਤਰ੍ਹਾਂ ਦੀ ਜਾਂਚ

PunjabKesari

PunjabKesari

ਸੰਸਥਾ ਦੀ ਸਥਾਪਨਾ ਦੇ 25 ਸਾਲ ਹੋਣ ‘ਤੇ ਜਸ਼ਨ ਮਨਾਉਣ ਸਬੰਧੀ ਵਿਸ਼ਾਲ ਸਮਾਗਮ ਕਰਾਉਣ ਪਲਾਜ਼ਾ ਵਿਖੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾਂ ਨਾਲ ਜੁੜੀਆਂ ਕਾਰਜਸ਼ੀਲ ਔਰਤਾਂ ਦੀ ਸਲਾਹੁਤਾ ਕੀਤੀ। ਇਸ ਸਮੇਂ ਚਿਰਾਗ ਰਾਓ ਅਤੇ ਰੇਖਾ ਵੱਲੋਂ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਮਾਗਮ ਨੂੰ ਰੰਗੀਨ ਕਰ ਦਿੱਤਾ ਗਿਆ। ਸੰਸਥਾਂ ਦੇ ਮੋਹਰੀ ਆਗੂਆਂ ਵੱਲੋਂ ਆਪਣੇ ਸੰਬੋਧਨ ਦੌਰਾਨ ਦੂਰ ਦੁਰੇਡੇ ਤੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਦੀ ਚੇਅਰ ਤੇ ਫਾਊਂਡਰ ਸ਼੍ਰੀਮਤੀ ਆਦਾਰਸ਼ ਖੁੱਲਰ ਨੇ ਆਪਣੇ ਸੰਬੋਧਨ ਦੌਰਾਨ ਪਿਛਲੇ 25 ਵਰਿਆਂ ਦੌਰਾਨ ਆਈਆਂ ਚੁਣੌਤੀਆਂ ਅਤੇ ਕੀਤੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News