ਪੋਪ ਨੇ 'ਇੱਛਾ ਮੌਤ' ਨੂੰ ਕਾਨੂੰਨੀ ਮਾਨਤਾ ਦੇਣ ਦੀ ਕੀਤੀ ਨਿੰਦਾ
Monday, Sep 28, 2026 - 05:28 PM (IST)
ਲੌਰਡਸ (ਫਰਾਂਸ) (ਏਪੀ) - ਪੋਪ ਲੀਓ XIV ਨੇ ਐਤਵਾਰ ਨੂੰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ, ਨਾਲ ਹੀ ਇਸਨੂੰ "ਝੂਠੀ ਦਇਆ" ਅਤੇ ਅਨੈਤਿਕ ਕਿਹਾ। ਪੋਪ ਲੀਓ XXIV ਨੇ ਇਹ ਬਿਆਨ ਚਮਤਕਾਰੀ ਇਲਾਜ ਲਈ ਮਸ਼ਹੂਰ ਫਰਾਂਸੀਸੀ ਤੀਰਥ ਸਥਾਨ ਲੌਰਡਸ ਦੀ ਆਪਣੀ ਫੇਰੀ ਦੌਰਾਨ ਦਿੱਤਾ, ਜਿਸ ਵਿੱਚ ਜੀਵਨ ਦੀ ਮਹੱਤਤਾ ਬਾਰੇ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨੂੰ ਦੁਹਰਾਇਆ ਗਿਆ। ਫਰਾਂਸ ਦੀ ਆਪਣੀ ਫੇਰੀ ਦੇ ਤੀਜੇ ਦਿਨ ਪੋਪ ਲੀਓ ਨੇ ਇੱਕ ਵਾਰ ਫਿਰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਦੇ ਅਧਿਕਾਰ 'ਤੇ ਚੱਲ ਰਹੀ ਬਹਿਸ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- H-1B ਵੀਜ਼ਾ ਨਿਯਮਾਂ 'ਚ ਸਖ਼ਤੀ ਦੇ ਸੰਕੇਤ ! ਭਾਰਤੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਇਹ ਮੁੱਦਾ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਵਿੱਚ ਉਨ੍ਹਾਂ ਦਾ ਜੱਦੀ ਸੰਯੁਕਤ ਰਾਜ ਵੀ ਸ਼ਾਮਲ ਹੈ। ਫਰਾਂਸ ਵਿੱਚ ਵੀ ਇਹ ਮੁੱਦਾ ਸਾਲਾਂ ਤੋਂ ਰਾਜਨੀਤਿਕ ਬਹਿਸ ਦਾ ਵਿਸ਼ਾ ਰਿਹਾ ਹੈ। ਹਾਲ ਹੀ 'ਚ ਕਾਨੂੰਨਸਾਜ਼ਾਂ ਨੇ ਇੱਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਲਾਇਲਾਜ ਬਿਮਾਰੀਆਂ ਨਾਲ ਪੀੜਤ ਬਾਲਗਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਲਈ ਡਾਕਟਰੀ ਨਿਗਰਾਨੀ ਹੇਠ ਦਵਾਈ ਤੱਕ ਪਹੁੰਚ ਦੀ ਆਗਿਆ ਦਿੱਤੀ ਗਈ ਹੈ। ਪੋਪ ਲੀਓ ਨੇ ਐਤਵਾਰ ਨੂੰ ਪੁਜਾਰੀਆਂ ਦੁਆਰਾ ਜਿਨਸੀ ਸ਼ੋਸ਼ਣ ਦੇ ਸੱਤ ਪੀੜਤਾਂ ਨਾਲ ਵੀ ਮੁਲਾਕਾਤ ਕੀਤੀ।ਪੀੜਤ ਜੀਨ-ਮੈਰੀ ਡੇਲਬੋਸ ਨੇ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ "ਇਹ ਅਸਾਧਾਰਨ ਸੀ।" ਉਹ ਚਾਰ ਹੋਰ ਪੀੜਤਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਅਤੇ ਪੋਪ ਲੀਓ ਨਾਲ ਮੁਲਾਕਾਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੋਪ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਦੇ ਮਾਮਲਿਆਂ ਬਾਰੇ ਪੁੱਛਿਆ। ਡੇਲਬੋਸ ਨੇ ਕਿਹਾ,"ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਮੇਰੇ ਸਾਹਮਣੇ ਪੋਪ ਹੋਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
