ਬ੍ਰਿਟਿਸ਼ ਆਰਮੀ ਏਅਰਬੇਸ ''ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਮਾਮਲੇ ''ਚ ਫੜੇ ਗਏ ਸ਼ੱਕੀ ਨੂੰ ਕੀਤਾ ਗਿਆ ਰਿਹਾਅ

Saturday, Oct 03, 2026 - 05:19 PM (IST)

ਬ੍ਰਿਟਿਸ਼ ਆਰਮੀ ਏਅਰਬੇਸ ''ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਮਾਮਲੇ ''ਚ ਫੜੇ ਗਏ ਸ਼ੱਕੀ ਨੂੰ ਕੀਤਾ ਗਿਆ ਰਿਹਾਅ

ਇੰਟਰਨੈਸ਼ਨਲ ਡੈਸਕ- ਇੰਗਲੈਂਡ 'ਚ ਅਮਰੀਕੀ ਬੰਬਾਰਾਂ ਦੁਆਰਾ ਵਰਤੇ ਜਾਂਦੇ ਆਰ.ਏ.ਐੱਫ. ਫੇਅਰਫੋਰਡ ਏਅਰ ਬੇਸ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤੇ ਗਏ ਦੋਹਰੀ ਨਾਗਰਿਕਤਾ (ਯੂ.ਕੇ.-ਈਰਾਨ) ਵਾਲੇ 25 ਸਾਲਾ ਵਿਅਕਤੀ ਨੂੰ ਅਧਿਕਾਰੀਆਂ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

ਬ੍ਰਿਟਿਸ਼ ਕਾਊਂਟਰ ਟੈਰਰਿਜ਼ਮ ਪੁਲਸ ਅਨੁਸਾਰ, ਇਸ 25 ਸਾਲਾ ਵਿਅਕਤੀ ਨੂੰ ਵੀਰਵਾਰ ਨੂੰ ਸੈਂਟਰਲ ਲੰਡਨ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਸ ਨੇ ਲੰਡਨ ਦੀਆਂ ਦੋ ਜਾਇਦਾਦਾਂ ਦੀ ਤਲਾਸ਼ੀ ਵੀ ਲਈ ਹੈ। ਹਾਲਾਂਕਿ, ਹੁਣ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ, ਐਤਵਾਰ ਨੂੰ RAF ਫੇਅਰਫੋਰਡ ਏਅਰ ਬੇਸ ਦੇ ਨੇੜਿਓਂ 20 ਤੋਂ 30 ਸਾਲ ਦੀ ਉਮਰ ਦੇ 5 ਬ੍ਰਿਟਿਸ਼ ਨਾਗਰਿਕਾਂ ਨੂੰ ਧਮਾਕੇਖੇਜ਼ ਸਮੱਗਰੀ ਅਤੇ ਅੱਤਵਾਦੀ ਗਤੀਵਿਧੀਆਂ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਪੰਜਾਂ ਨੂੰ ਵੀ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

ਏਅਰ ਬੇਸ ਦੇ ਨੇੜੇ ਸ਼ੱਕੀ ਵੈਨਾਂ ਮਿਲਣ ਤੋਂ ਬਾਅਦ ਇਲਾਕੇ 'ਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ ਅਤੇ ਬੰਬ ਨਿਰੋਧਕ ਦਸਤੇ ਤਾਇਨਾਤ ਕੀਤੇ ਗਏ ਸਨ। ਪੁਲਸ ਨੂੰ ਸ਼ੱਕੀ ਵੈਨਾਂ ਵਿੱਚੋਂ ਪੈਟਰੋਲ ਮਿਲਿਆ ਹੈ, ਪਰ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। 

ਬ੍ਰਿਟਿਸ਼ ਅਧਿਕਾਰੀਆਂ ਨੇ ਇਸ ਘਟਨਾ ਦੇ ਤਾਰ ਇਰਾਨ ਨਾਲ ਜੁੜੇ ਹੋਣ ਦਾ ਖਦਸ਼ਾ ਜਤਾਇਆ ਹੈ। RAF ਫੇਅਰਫੋਰਡ ਬ੍ਰਿਟੇਨ ਦਾ ਮੁੱਖ ਏਅਰ ਬੇਸ ਹੈ, ਜਿਸ ਦੀ ਵਰਤੋਂ ਅਮਰੀਕੀ ਹਵਾਈ ਫੌਜ ਵੱਲੋਂ ਇਰਾਨ ਖ਼ਿਲਾਫ਼ ਹਮਲਿਆਂ ਲਈ ਕੀਤੀ ਜਾਂਦੀ ਰਹੀ ਹੈ।


author

Harpreet SIngh

Content Editor

Related News