ਵਿਦੇਸ਼ਾਂ ''ਚ ਫਸੇ ਆਸਟ੍ਰੇਲੀਆਈ ਲੋਕ ਹਨ ਸਰਕਾਰ ਦੀ ਤਰਜੀਹ : ਸਕੌਟ ਮੌਰੀਸਨ
Wednesday, Dec 16, 2020 - 05:55 PM (IST)
ਕੈਨਬਰਾ (ਏ.ਐੱਨ.ਆਈ.): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵਿਦੇਸ਼ਾਂ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਉਹਨਾਂ ਦੀ “ਪਹਿਲੀ ਤਰਜੀਹ” ਹਨ। ਮੌਜੂਦਾ ਸਮੇਂ ਵਿਚ ਵਿਦੇਸ਼ਾਂ ਵਿਚ ਫਸੇ 38,000 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਦੇਸ਼ ਪਰਤਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਅੰਤਰਰਾਸ਼ਟਰੀ ਪਹੁੰਚ 'ਤੇ ਇਸ ਕਾਰਵਾਈ 'ਤੇ ਅੜਿੱਕਾ ਪਿਆ ਹੈ, ਜੋ ਇਸ ਸਮੇਂ ਹੋਟਲ ਦੇ ਇਕਾਂਤਵਾਸ ਸਿਸਟਮ ਦੀ ਰੱਖਿਆ ਲਈ ਲਗਭਗ 7,000 ਪ੍ਰਤੀ ਹਰ ਹਫ਼ਤੇ ਨਿਰਧਾਰਤ ਕੀਤਾ ਗਿਆ ਹੈ।
ਬੁੱਧਵਾਰ ਨੂੰ ਉਨ੍ਹਾਂ ਲੋਕਾਂ ਨੂੰ ਦਿੱਤੇ ਸੰਦੇਸ਼ ਵਿਚ ਮੌਰੀਸਨ ਨੇ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਦੇ ਆਪਣੇ ਦ੍ਰਿੜਤਾ ਨੂੰ ਦੁਹਰਾਇਆ।ਮੌਰੀਸਨ ਨੇ ਕਿਹਾ,“ਅਸੀਂ ਜਾਣਦੇ ਹਾਂ ਕਿ ਤੁਸੀਂ ਘਰ ਆਉਣਾ ਚਾਹੁੰਦੇ ਹੋ ਅਤੇ ਤੁਹਾਨੂੰ ਘਰ ਵਾਪਸ ਆਉਣ ਦਾ ਪੂਰਾ ਅਧਿਕਾਰ ਹੈ।” ਉਹਨਾਂ ਨੇ ਅੱਗੇ ਕਿਹਾ,"ਤੁਸੀਂ ਇੱਕ ਆਸਟ੍ਰੇਲੀਆਈ ਹੋ ਅਤੇ ਦੇਸ਼ ਵਾਪਸ ਆਉਣ ਵਾਲੇ ਲੋਕਾਂ ਦੇ ਮਾਮਲੇ ਵਿਚ ਤੁਸੀਂ ਮੇਰੀ ਪਹਿਲੀ ਤਰਜੀਹ ਹੋ।" ਆਸਟ੍ਰੇਲੀਆਈ ਨਾਗਰਿਕਾਂ ਦੇ ਦੇਸ਼ ਵਾਪਸ ਪਰਤਣ ਵਿਚ ਅਸਫਲ ਰਹਿਣ 'ਤੇ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਫੇਸਬੁੱਕ 'ਤੇ VPN ਐਪ ਜ਼ਰੀਏ ਗੁੰਮਰਾਹ ਕਰਨ ਦੇ ਲਗਾਏ ਦੋਸ਼
ਸਿਹਤ ਮੰਤਰੀ, ਗ੍ਰੇਗ ਹੰਟ ਨੇ ਸਤੰਬਰ ਵਿਚ ਕਿਹਾ ਸੀ ਕਿ ਸਰਕਾਰ ਇਹ ਯਕੀਨੀ ਕਰਨ ਲਈ ਕੰਮ ਕਰ ਰਹੀ ਹੈ ਕਿ “ਹਰ ਆਸਟ੍ਰੇਲੀਆਈ ਜੋ ਘਰ ਆਉਣਾ ਚਾਹੁੰਦਾ ਹੈ ਉਹ 25 ਦਸੰਬਰ ਮਤਲਬ ਕ੍ਰਿਸਮਸ ਮੌਕੇ ਘਰ ਪਹੁੰਚ ਜਾਵੇ।” ਇਸ ਤੋਂ ਪਹਿਲਾਂ ਦਸੰਬਰ ਵਿਚ, ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁਡ ਨੇ ਕਿਹਾ ਸੀ ਕਿ ਮੌਰੀਸਨ ਟੀਚੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੀਆਂ ਉਡਾਣਾਂ ਅਤੇ ਕੁਆਰੰਟੀਨ ਪ੍ਰਬੰਧਾਂ ਨੂੰ ਲਾਗੂ ਕਰਨ ਵਿਚ ਅਸਫਲ ਰਹੇ ਹਨ।
ਨੋਟ- ਮੌਰੀਸਨ ਵੱਲੋਂ ਆਸਟ੍ਰੇਲੀਆਈ ਲੋਕਾਂ ਨੂੰ ਦਿੱਤੇ ਸੰਦੇਸ਼ ਬਾਰੇ ਦੱਸੋ ਆਪਣੀ ਰਾਏ।