ਇਹਨਾਂ 3 ਦੇਸ਼ਾਂ ਲਈ ਆਸਟ੍ਰੇਲੀਆ ਨੇ ਸ਼ੁਰੂ ਕੀਤੀਆਂ ਹਵਾਈ ਸੇਵਾਵਾਂ

Thursday, Oct 15, 2020 - 06:27 PM (IST)

ਇਹਨਾਂ 3 ਦੇਸ਼ਾਂ ਲਈ ਆਸਟ੍ਰੇਲੀਆ ਨੇ ਸ਼ੁਰੂ ਕੀਤੀਆਂ ਹਵਾਈ ਸੇਵਾਵਾਂ

ਕੈਨਬਰਾ (ਏਜੰਸੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਲਈ ਹਵਾਈ ਸੇਵਾਵਾਂ ਦੁਬਾਰਾ ਖੋਲ੍ਹਣ ਨੂੰ ਪਹਿਲ ਦੇ ਰਹੀ ਹੈ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਹਵਾਈ ਮਾਰਗਾਂ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ।

ਉਹਨਾਂ ਨੇ ਜਾਪਾਨ ਅਤੇ ਦੱਖਣੀ ਕੋਰੀਆ ਦਾ ਮਹਾਮਾਰੀ ਨਾਲ ਨਜਿੱਠਣ ਲਈ ਚੰਗਾ ਪ੍ਰਦਰਸ਼ਨ ਕਰਨ ਵਾਲੇ "ਦੋ ਖਾਸ ਦੇਸ਼ਾਂ ਦੇ ਰੂਪ ਵਿਚ ਵਰਨਣ ਕੀਤਾ। ਮੌਰੀਸਨ ਨੇ ਕਿਹਾ,“ਅਜਿਹੇ ਕਈ ਦੇਸ਼ ਹਨ ਜਿਹਨਾਂ ਨੂੰ ਅਸੀਂ ਵੇਖ ਰਹੇ ਹਾਂ। ਉਹਨਾਂ ਲਈ ਸਰਹੱਦਾਂ ਖੋਲ੍ਹਣ ਬਾਰੇ ਅਸੀਂ  ਜਲਦਬਾਜ਼ੀ ਨਹੀਂ ਕਰਾਂਗੇ।” ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਏਸ਼ੀਆਈ ਦੇਸ਼ ਮੇਰੀ ਮੌਜੂਦਾ ਤਰਜੀਹ ਹਨ। ਅਸੀਂ ਇਸ ਬਾਰੇ ਵਿਚਾਰ ਕਰਾਂਗੇ ਕਿ ਇਸ ਯੋਜਨਾ ਨੂੰ ਕਿਵੇਂ ਅੱਗੇ ਵਧਾਵਾਂਗੇ।

ਪੜ੍ਹੋ ਇਹ ਅਹਿਮ ਖਬਰ-  ਬਲੋਚ ਨੇਤਾ ਦਾ ਦਾਅਵਾ, ਪਾਕਿ ਸਕੂਲਾਂ 'ਚ ਦਿੱਤੀ ਜਾ ਰਹੀ ਹਿੰਦੂ, ਬਲੋਚਾਂ ਪ੍ਰਤੀ ਨਫਰਤੀ ਸਿੱਖਿਆ

ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਸ਼ੁੱਕਰਵਾਰ ਤੋਂ ਗੁਆਂਢੀ ਦੇਸ਼ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਹੋਟਲ ਇਕਾਂਤਵਾਸ ਤੋਂ ਬਿਨਾਂ ਆਉਣ ਦੀ ਇਜਾਜ਼ਤ ਦੇਵੇਗਾ। ਨਿਊਜ਼ੀਲੈਂਡ ਨੇ ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਖਤਮ ਕਰ ਦਿੱਤਾ ਹੈ। ਪਰ ਨਿਊਜ਼ੀਲੈਂਡ ਆਉਣ ਵਾਲੇ ਦੋ ਹਫਤਿਆਂ ਲਈ ਆਪਣੇ ਇੱਥੇ ਪਹੁੰਚਣ ਵਾਲੇ ਆਸਟ੍ਰੇਲੀਆਈ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ 'ਤੇ ਜ਼ੋਰ ਦੇਵੇਗਾ। ਆਸਟ੍ਰੇਲੀਆ ਵਿਚ ਵੀਰਵਾਰ ਨੂੰ ਕਮਿਊਨਿਟੀ ਪ੍ਰਕੋਪ ਦੇ ਸਿਰਫ 12 ਨਵੇਂ ਕੇਸ ਸਾਹਮਣੇ ਆਏ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਛੇ-ਛੇ ਮਾਮਲਿਆਂ ਦੀ ਰਿਪੋਰਟ ਕੀਤੀ ਗਈ।


author

Vandana

Content Editor

Related News