ਪੁਲਾੜ ''ਚ ਲੰਬਾ ਸਮਾਂ ਬਤੀਤ ਕਰ ਕੇ ਆਏ ਅਮਰੀਕੀ ਪੁਲਾੜ ਯਾਤਰੀ ਨੇ ਸਾਂਝੇ ਕੀਤੇ ਅਨੁਭਵ

Saturday, Nov 11, 2017 - 05:50 PM (IST)

ਵਾਸ਼ਿੰਗਟਨ (ਬਿਊਰੋ)— ਆਪਣੇ ਘਰ ਤੋਂ ਦੂਰ, ਪੁਲਾੜ ਵਿਚ ਇਕ ਸਾਲ ਤੋਂ ਵਧ ਸਮਾਂ ਬਤੀਤ ਕਰਨਾ, ਕਿਹੋ ਜਿਹਾ ਲੱਗਦਾ ਹੋਵੇਗਾ? ਇਸ ਸਵਾਲ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ, ਜੋ ਕਿ ਪੁਲਾੜ ਵਿਚ ਲੰਬਾ ਸਮਾਂ ਬਤੀਤ ਕਰ ਕੇ ਆਇਆ ਹੋਵੇ। ਸਕੌਟ ਕੈਲੀ ਨਾਂ ਦਾ ਰਿਟਾਇਰਡ ਅਮਰੀਕੀ ਪੁਲਾੜ ਯਾਤਰੀ ਹੈ, ਜੋ ਕਿ 4 ਵੱਖ-ਵੱਖ ਮਿਸ਼ਨਾਂ ਤਹਿਤ ਤਕਰੀਬਨ 520 ਦਿਨ ਪੁਲਾੜ 'ਚ ਰਹਿ ਕੇ ਆਇਆ ਹੈ। 
ਆਪਣੇ ਅਨੁਭਵਾਂ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪੁਲਾੜ ਵਿਚ ਬਤੀਤ ਕੀਤਾ ਹਰ ਦਿਨ ਉਨ੍ਹਾਂ ਲਈ ਇਕ ਯਾਦ ਬਣ ਕੇ ਰਹਿ ਗਿਆ ਹੈ। ਸਕੌਟ ਮੁਤਾਬਕ ਪੁਲਾੜ 'ਚ ਬਹੁਤ ਕੰਮ ਹੁੰਦਾ ਹੈ। ਸਾਡਾ ਕੰਮ ਕੋਈ ਪ੍ਰਯੋਗ ਕਰਨਾ, ਪੁਲਾੜ ਸਟੇਸ਼ਨ ਦੇ ਖਰਾਬ ਹਾਰਡਵੇਅਰ ਦੀ ਮੁਰੰਮਤ ਕਰਨਾ ਜਾਂ ਫਿਰ ਪੁਲਾੜ ਸਟੇਸ਼ਨ ਦਾ ਰਖ-ਰਖਾਅ 'ਤੇ ਧਿਆਨ ਦੇਣਾ ਹੁੰਦਾ ਹੈ, ਤਾਂ ਕਿ ਸਟੇਸ਼ਨ ਸਹੀ ਢੰਗ ਨਾਲ ਕੰਮ ਕਰ ਸਕੇ। 
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਤੋਂ ਕਈ ਸਾਲਾਂ ਬਾਅਦ ਜਦੋਂ ਮੈਂ ਪਿਛੇ ਮੁੜ ਕੇ ਆਪਣੇ ਕੀਤੇ ਗਏ ਪ੍ਰਯੋਗਾਂ ਨੂੰ ਦੇਖਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ ਲੋਕ ਕੁਝ ਅਜਿਹਾ ਕਰ ਸਕੇ, ਜਿਸ ਨੇ ਸਾਨੂੰ ਅੱਗੇ ਵਧਣ ਵਿਚ ਮਦਦ ਕੀਤੀ। ਸਕੌਟ ਮੁਤਾਬਕ ਪੁਲਾੜ ਤੋਂ ਧਰਤੀ ਬਹੁਤ ਸ਼ਾਨਦਾਰ ਨਜ਼ਰ ਆਉਂਦੀ ਹੈ। ਧਰਤੀ ਨੂੰ ਪੁਲਾੜ ਤੋਂ ਦੇਖਣ ਦਾ ਅਨੁਭਵ ਤੁਹਾਨੂੰ ਬਦਲ ਦਿੰਦਾ ਹੈ। ਸਕੌਟ ਮੁਤਾਬਕ ਧਰਤੀ ਦੇ ਉੱਪਰੋਂ ਦੇਖਣਾ ਇਕ ਵੱਖਰਾ ਜਿਹਾ ਅਨੁਭਵ ਹੈ। ਇਕ ਨਜ਼ਰ ਵਿਚ ਤੁਹਾਨੂੰ ਇਹ ਖੂਬਸੂਰਤ ਅਤੇ ਸ਼ਾਂਤ ਥਾਂ ਦਿੱਸਦੀ ਹੈ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਪੁਲਾੜ 'ਤੇ ਮੈਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਵੀ ਕੰਮ ਕਰ ਸਕਦਾ ਹੈ।


Related News