ਸਕਾਟਲੈਂਡ ਸਥਿਤ ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਯੋਗ ਦਿਹਾੜਾ ਮਨਾਉਣ ਸੰਬੰਧੀ ਅਪੀਲ

06/20/2020 7:51:49 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਐਡਿਨਬਰਾ ਸਥਿਤ ਭਾਰਤੀ ਕੌਂਸਲ ਜਨਰਲ ਦਫਤਰ ਵੱਲੋਂ 21 ਜੂਨ ਨੂੰ ਮਨਾਏ ਜਾ ਰਹੇ "ਅੰਤਰਰਾਸ਼ਟਰੀ ਯੋਗਾ ਦਿਵਸ" ਸੰਬੰਧੀ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।

'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕੌਂਸਲੇਟ ਜਨਰਲ ਸ੍ਰੀ ਹਿਤੇਸ਼ ਰਾਜਪਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਦਾ ਯੋਗਾ ਦਿਵਸ ਵੱਡੇ ਇਕੱਠਾਂ ਵਿੱਚ ਨਹੀਂ ਮਨਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਵਾਰ ਦਾ ਯੋਗਾ ਦਿਵਸ "ਘਰ ਘਰ ਸੇ ਯੋਗਾ" ਦੇ ਸੁਨੇਹੇ ਨਾਲ ਘਰਾਂ ਵਿਚ ਰਹਿ ਕੇ ਪਰਿਵਾਰ ਸਮੇਤ ਮਨਾਇਆ ਜਾਣਾ ਚਾਹੀਦਾ ਹੈ।

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੀ ਹਿੰਦੂ ਮੰਦਰ ਕਮੇਟੀ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ (ਏ ਆਈ ਓ) ਦੇ ਸਹਿਯੋਗ ਨਾਲ ਕੌਂਸਲ ਜਨਰਲ ਦਫਤਰ ਵੱਲੋਂ ਸਮੂਹ ਲੋਕਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਾਰਥਕ ਬਣਾਉਣ ਲਈ ਅਪੀਲ ਕੀਤੀ ਹੈ । ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ ਦੀ ਸਰਗਰਮ ਕਾਰਕੁਨ ਮਰੀਦੁਲਾ ਚਕਰਬੋਰਤੀ ਨੇ ਕਿਹਾ ਕਿ ਯੋਗ ਸਾਧਨਾ ਰਾਹੀਂ ਅਸੀਂ ਸਿਰਫ਼ ਸਰੀਰਕ ਤੰਦਰੁਸਤੀ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਮਾਨਸਿਕ ਤੌਰ 'ਤੇ ਵੀ ਬਲਸ਼ਾਲੀ ਬਣਦੇ ਹਾਂ। ਉਨ੍ਹਾਂ ਦੋਵਾਂ ਸੰਸਥਾਵਾਂ ਦੀ ਤਰਫ਼ੋਂ ਵਿਸ਼ਵ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਹੋਣ, ਓਥੋਂ ਹੀ ਇਸ ਦਿਹਾੜੇ 'ਤੇ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰਨ। 


Lalita Mam

Content Editor

Related News