ਸਕਾਟਲੈਂਡ:  ਵਾਹਨਾਂ ਦੇ ਟੈਕਸ ਭੁਗਤਾਨ ਦੇ ਨਾਂ 'ਤੇ ਧੋਖਾਧੜੀ ਬਾਰੇ ਸਚੇਤ ਰਹਿਣ ਦੀ ਚਿਤਾਵਨੀ

03/30/2021 2:33:28 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਨੇਬਰਹੁੱਡ ਨਿਗਰਾਨ ਸੰਸਥਾ ਨੇ ਡੀ.ਵੀ.ਐਲ.ਏ. (ਡਰਾਈਵਿੰਗ ਐਂਡ ਵ੍ਹੀਕਲ ਲਾਇਸੈਂਸਿੰਗ ਅਥਾਰਟੀ) ਨਾਲ ਸੰਬੰਧਿਤ ਇੱਕ ਧੋਖਾਧੜੀ ਵਾਲੀ ਈਮੇਲ ਦੇ ਝਾਂਸੇ ਵਿੱਚ ਨਾ ਆਉਣ ਲਈ ਲੋਕਾਂ ਨੂੰ ਸਾਵਧਾਨ ਅਤੇ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਹੈ। ਘੁਟਾਲੇ ਵਾਲੀ ਇਸ ਈਮੇਲ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ "ਤੁਹਾਡੇ ਵਾਹਨ ਦੇ ਟੈਕਸ ਦਾ ਭੁਗਤਾਨ ਡੈਬਿਟ ਕਾਰਡ 'ਚ ਲੋੜੀਂਦਾ ਪੈਸਾ ਨਾ ਹੋਣ ਕਾਰਨ ਅਸਫਲ ਹੋ ਗਿਆ ਹੈ। ਜਿਸ ਕਾਰਨ ਹੁਣ ਵਾਹਨ ਟੈਕਸ ਤੋਂ ਬਗੈਰ ਹੈ।" ਇਸ ਦੇ ਇਲਾਵਾ ਈਮੇਲ ਅਨੁਸਾਰ ਟੈਕਸ ਦਾ ਭੁਗਤਾਨ ਕਰਨ ਲਈ ਡੈਬਿਟ ਦੀ ਬਜਾਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਕਾਰੋਬਾਰੀ ਜੇਨੀਫਰ ਦਾ ਦਾਅਵਾ, ਵਿਆਹੁਤਾ ਹੋਣ ਦੇ ਬਾਵਜੂਦ ਬੋਰਿਸ 4 ਸਾਲ ਤੱਕ ਰਹੇ ਅਫੇਅਰ 'ਚ

ਇਸ ਲਈ ਸਮੇਂ ਸਿਰ ਆਪਣਾ ਟੈਕਸ ਅਦਾ ਨਾ ਕਰਨ ਦੀ ਸੂਰਤ ਵਿੱਚ ਗੱਡੀ ਨੂੰ ਚੱਕਿਆ ਜਾਣ ਦੇ ਨਾਲ ਵੇਰਵਾ ਕਰਜ਼ੇ ਦੀ ਉਗਰਾਹੀ ਕਰਨ ਵਾਲੀ ਏਜੰਸੀ ਨੂੰ ਦਿੱਤਾ ਜਾ ਸਕਦਾ ਹੈ ਪਰ ਇਸ ਸੰਬੰਧੀ ਨੇਬਰਹੁੱਡ ਵਾਚ ਸਕਾਟਲੈਂਡ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਘੁਟਾਲੇ ਤੋਂ ਸਾਵਧਾਨ ਰਹਿਣ ਕਿਉਂਕਿ ਡੀ.ਵੀ.ਐਲ.ਏ. ਇਸ ਤਰੀਕੇ ਨਾਲ ਸੰਪਰਕ ਨਹੀਂ ਕਰੇਗਾ। ਅਧਿਕਾਰੀਆਂ ਅਨੁਸਾਰ ਜਾਲਸਾਜ਼ਾਂ ਦੁਆਰਾ ਇਹ ਧੋਖਾਧੜੀ ਨਿੱਜੀ ਖਾਤੇ ਅਤੇ ਬੈਂਕਿੰਗ ਵੇਰਵਿਆਂ ਨਾਲ ਬੈਂਕ ਖਾਤੇ ਵਿਚੋਂ ਪੈਸੇ ਕੱਢਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ ਅਤੇ ਡੀ.ਵੀ.ਐਲ.ਏ. ਕਦੇ ਵੀ ਈਮੇਲ ਰਾਹੀਂ ਬੈਂਕ ਵੇਰਵਿਆਂ ਬਾਰੇ ਨਹੀਂ ਪੁੱਛਦਾ ਤੇ ਨਾ ਹੀ ਕਦੇ ਟੈਕਸਟ ਸੰਦੇਸ਼ ਭੇਜਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News