ਸਕਾਟਲੈਂਡ :  ਕੋਰੋਨਾ ਵਾਇਰਸ ਦੌਰਾਨ ਬੱਚਿਆਂ ਦੇ ਘਰੇਲੂ ਸ਼ੋਸ਼ਣ ''ਚ ਹੋਇਆ ਵਾਧਾ

01/25/2021 1:35:36 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਬੱਚਿਆਂ ਦੀ ਇਕ ਸੰਸਥਾ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸਕਾਟਿਸ਼ ਘਰਾਂ ਵਿਚ ਬੱਚਿਆਂ ਨਾਲ ਹੁੰਦੀ ਘਰੇਲੂ ਬਦਸਲੂਕੀ ਦੀਆਂ ਰਿਪੋਰਟਾਂ ਵਿਚ ਵਾਧਾ ਹੋਇਆ ਹੈ। ਇਸ ਮਾਮਲੇ ਵਿਚ ਐੱਨ. ਐੱਸ. ਪੀ. ਸੀ. ਸੀ. ਸੰਸਥਾ ਆਪਣੀ ਗੁਪਤ ਹੈਲਪਲਾਈਨ ਦੀ ਸਹਾਇਤਾ ਨਾਲ ਇਸ ਵਿਸ਼ੇ ਸੰਬੰਧੀ ਜਾਣਕਾਰੀ ਦਾ ਹਵਾਲਾ ਹੋਰ ਏਜੰਸੀਆਂ ਜਿਵੇਂ ਕਿ ਪੁਲਸ ਅਤੇ ਸਥਾਨਕ ਅਥਾਰਟੀਆਂ ਨੂੰ ਦਿੰਦੀ ਹੈ। 

ਇਸ ਸੰਸਥਾ ਅਨੁਸਾਰ ਸਕਾਟਿਸ਼ ਬੱਚਿਆਂ ਨਾਲ ਹੁੰਦੀ ਘਰੇਲੂ ਬਦਸਲੂਕੀ ਬਾਰੇ ਸਕਾਟਲੈਂਡ ਦੀਆਂ ਏਜੰਸੀਆਂ ਨੂੰ ਦਿੱਤੇ ਜਾਣ ਵਾਲੇ ਹਵਾਲੇ ਵਿਚ ਪਿਛਲੇ ਸਾਲ ਅਪ੍ਰੈਲ ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ ਅਤੇ ਮੌਜੂਦਾ ਤਾਲਾਬੰਦੀ ਦੌਰਾਨ ਘਰੇਲੂ ਸ਼ੋਸ਼ਣ ਦੇ ਹੋਰ ਵਧਣ ਦੀ ਸੰਭਾਵਨਾ ਹੈ। ਇਸ ਚੈਰਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹੈਲਪਲਾਈਨ ਰਾਹੀ ਕਈ ਵਾਰ ਗੁਆਂਢੀਆਂ ਦੁਆਰਾ ਬੱਚਿਆਂ ਦੇ ਰੋਣ ਅਤੇ ਬਹਿਸ ਕਰਨ ਦੀ ਰਿਪੋਰਟ ਕਰਨਾ ਵੀ ਸ਼ਾਮਲ ਹੈ। 

ਇਸ ਸੰਸਥਾ ਨੇ ਪਿਛਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਬੱਚਿਆਂ ਨਾਲ ਦੁਰਵਿਵਹਾਰ ਦੇ ਪ੍ਰਤੀ ਮਹੀਨੇ ਤਕਰੀਬਨ 32 ਹਵਾਲੇ ਏਜੰਸੀਆਂ ਨੂੰ ਦਿੱਤੇ ਸਨ ਜੋ ਕਿ 1 ਅਪ੍ਰੈਲ ਤੋਂ 31 ਦਸੰਬਰ ਦੇ ਵਿਚਕਾਰ ਕੁੱਲ 377 ਅਤੇ ਪ੍ਰਤੀ ਮਹੀਨਾ ਔਸਤਨ 42 ਦਰਜ ਕੀਤੇ ਗਏ ਹਨ। ਇਹ ਵਾਧਾ ਮਾਰਚ ਦੇ ਅਖੀਰ ਵਿੱਚ ਪਹਿਲੀ ਤਾਲਾਬੰਦੀ ਦੀ ਸ਼ੁਰੂਆਤ ਦੇ ਨਾਲ ਹੋਇਆ, ਜਦੋਂ ਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ।


Lalita Mam

Content Editor

Related News