ਸਕਾਟਲੈਂਡ: ਬਿਜਲੀ, ਗੈਸ ਦੇ ਬਿਲਾਂ ਦੇ ਵਾਧੇ ਨੇ ਕੱਢਿਆ ਲੋਕਾਂ ਦਾ ਧੂੰਆਂ

Friday, Apr 29, 2022 - 12:32 PM (IST)

ਸਕਾਟਲੈਂਡ: ਬਿਜਲੀ, ਗੈਸ ਦੇ ਬਿਲਾਂ ਦੇ ਵਾਧੇ ਨੇ ਕੱਢਿਆ ਲੋਕਾਂ ਦਾ ਧੂੰਆਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਮਹਿੰਗਾਈ ਵਾਧੇ ਨੇ ਤਰਥੱਲੀ ਮਚਾਈ ਹੋਈ ਹੈ। ਵਸਤਾਂ ਦੀਆਂ ਕੀਮਤਾਂ ਦੇ ਵਧਣ ਕਾਰਨ ਰਹਿਣ ਸਹਿਣ 'ਚ ਦਿਨ ਬ ਦਿਨ ਔਖ ਬਣਦੀ ਜਾ ਰਹੀ ਹੈ। ਰਹਿਣ-ਸਹਿਣ ਦੇ ਖਰਚਿਆਂ ਦੇ ਵਾਧੇ ਨਾਲ ਪੈਦਾ ਹੋਏ ਸੰਕਟ ਨੇ ਦੇਸ਼ ਨੂੰ 40 ਸਾਲਾਂ ਵਿੱਚ ਸਭ ਤੋਂ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਰਜੀ ਐਕਸ਼ਨ ਸਕਾਟਲੈਂਡ ਦੇ ਫਰੇਜ਼ਰ ਸਕਾਟ ਨੇ ਦੱਸਿਆ ਕਿ ਬਿਜਲੀ, ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੇ ਮਦਦ ਦੀ ਮੰਗ ਕਰਨ ਵਾਲੇ ਲੋਕਾਂ ਦੀ ਭੀੜ ਨੂੰ ਜਨਮ ਦਿੱਤਾ ਹੈ ਅਤੇ ਸਕਾਟਿਸ਼ ਪਾਵਰ ਦੇ ਮੁੱਖ ਕਾਰਜਕਾਰੀ ਕੀਥ ਐਂਡਰਸਨ ਨੇ ਹੋਲੀਰੂਡ ਦੀ ਊਰਜਾ ਕਮੇਟੀ ਨੂੰ ਦੱਸਿਆ ਕਿ ਕੰਪਨੀ ਨੇ ਬਿਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਗਾਹਕਾਂ ਲਈ ਇੱਕ ਫੋਨ ਲਾਈਨ ਸ਼ੁਰੂ ਕੀਤੀ ਸੀ ਅਤੇ ਜਿਸ 'ਤੇ ਪਹਿਲੇ ਹਫ਼ਤੇ ਵਿੱਚ ਲੋਕਾਂ ਵੱਲੋਂ 8,000 ਕਾਲਾਂ ਕੀਤੀਆਂ ਗਈਆਂ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪਰਤ ਕੇ ਖੁਸ਼, ਮਾਨਸਿਕ ਸਿਹਤ 'ਚ ਵੀ ਸੁਧਾਰ

ਐਂਡਰਸਨ ਨੇ ਇੱਕ ਨਵਾਂ ਫੰਡ ਸਥਾਪਤ ਕਰਨ ਦੀ ਮੰਗ ਕੀਤੀ, ਜੋ ਊਰਜਾ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਪ੍ਰਭਾਵਿਤ ਲੋਕਾਂ ਦੇ ਬਿੱਲਾਂ 'ਤੇ 1,000 ਪੌਂਡ ਦੀ ਛੋਟ ਦੇਵੇਗਾ। ਜੋਸਫ ਰਵਨਟਰੀ ਫਾਊਂਡੇਸ਼ਨ ਦੇ ਕਰਿਸ਼ ਬਰਟ ਦਾ ਕਹਿਣਾ ਹੈ ਕਿ ਆਮ ਲੋਕ ਬਹੁਤ ਹੀ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਬਿਜਲੀ, ਗੈਸ, ਤੇਲ ਆਦਿ ਜੀਵਨ ਦਾ ਅਟੁੱਟ ਅੰਗ ਬਣ ਗਏ ਹਨ, ਇਹਨਾਂ ਦੀਆਂ ਕੀਮਤਾਂ 'ਚ ਵਾਧਾ ਘਰਾਂ ਦੇ ਬਜਟ ਨੂੰ ਡਾਵਾਂਡੋਲ ਕਰ ਰਿਹਾ ਹੈ। ਆਰਥਿਕ ਤੰਗੀ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਸਕਾਟਲੈਂਡ ਅਤੇ ਯੂਕੇ ਦੋਵੇਂ ਸਰਕਾਰਾਂ ਨੂੰ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 


author

Vandana

Content Editor

Related News