ਸਕਾਟਲੈਂਡ: 17 ਸਾਲ ਪਹਿਲਾਂ ਪੱਬ ''ਚ ਚੋਰੀ ਹੋਇਆ ਬਟੂਆ ਮੁੜ ਮਿਲਿਆ

Wednesday, Jun 02, 2021 - 04:47 PM (IST)

ਸਕਾਟਲੈਂਡ: 17 ਸਾਲ ਪਹਿਲਾਂ ਪੱਬ ''ਚ ਚੋਰੀ ਹੋਇਆ ਬਟੂਆ ਮੁੜ ਮਿਲਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਇਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੂੰ ਚੋਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ। ਇਸ ਮਾਮਲੇ ਵਿਚ 2004 'ਚ ਰਿਆਨ ਸੀਮੌਰ ਨਾਮ ਦਾ ਵਿਅਕਤੀ ਆਪਣੇ ਇਕ ਦੋਸਤ ਨਾਲ ਡੰਫਰਮਲਾਈਨ, ਫਾਈਫ ਦੇ ਇਕ ਪੱਬ ਵਿਚ ਸੀ, ਜਿੱਥੇ ਉਹ ਟਾਇਲਟ ਵਿਚ ਆਪਣਾ ਬਟੂਆ ਛੱਡ ਗਿਆ ਸੀ। ਥੋੜ੍ਹੀ ਦੇਰ ਬਾਅਦ ਯਾਦ ਆਉਣ 'ਤੇ ਜਦ ਉਹ ਵਾਪਸ ਆਇਆ ਤਾਂ ਬਟੂਆ ਚੋਰੀ ਹੋ ਚੁੱਕਾ ਸੀ।

PunjabKesari

ਸੀਮੌਰ ਅਨੁਸਾਰ ਬਟੂਏ ਵਿਚ 60 ਪੌਂਡ ਅਤੇ ਉਸ ਦੇ ਕਾਰਡ ਸਨ। ਚੋਰ ਨੇ ਇਸ ਨੂੰ ਟਾਇਲਟ ਵਿਚੋਂ ਚੋਰੀ ਕਰਕੇ ਪੈਸੇ ਕੱਢਣ ਉਪਰੰਤ ਝਾੜੀਆਂ ਵਿਚ ਸੁੱਟ ਦਿੱਤਾ ਅਤੇ ਇਹ ਉਹ ਜਗ੍ਹਾ ਸੀ ਜਿਥੇ ਚਾਰ ਹਫ਼ਤੇ ਪਹਿਲਾਂ ਪੱਬ ਤੋਂ ਸੜਕ ਦੇ ਬਿਲਕੁਲ ਹੇਠਾਂ ਬਟੂਆ ਮੁੜ ਪਾਇਆ ਗਿਆ । ਬਟੂਆ ਮਿਲਣ ਉਪਰੰਤ ਪੁਲਸ ਨੇ ਸੀਮੌਰ ਨਾਲ ਸੰਪਰਕ ਕੀਤਾ ਅਤੇ ਬਟੂਆ ਉਸ ਦੇ ਸਪੁਰਦ ਕੀਤਾ ਗਿਆ। ਸੀਮੌਰ ਨੇ ਸ਼ਨੀਵਾਰ ਨੂੰ ਆਪਣਾ ਬਟੂਆ ਮੁੜ ਪ੍ਰਾਪਤ ਕਰਕੇ ਪੁਰਾਣੇ ਕਾਰਡਾਂ ਅਤੇ ਤਸਵੀਰਾਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕੀਤੀ। ਇਸ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਵਿਅਕਤੀ ਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਦੇਰ ਨਾਲ ਹੀ ਸਹੀ ਜੋ ਹੱਕ ਦਾ ਹੈ, ਮਿਲਦਾ ਜ਼ਰੂਰ ਹੈ।


author

cherry

Content Editor

Related News