ਸਕਾਟਲੈਂਡ: ਨਿਕੋਲਾ ਸਟਰਜਨ ਦੇ ਨਾਮ ''ਤੇ ਆਏ ਪਾਰਸਲ ਨੇ ਪਾਈ ਡਾਕ ਵਿਭਾਗ ਨੂੰ ਭਾਜੜ

Sunday, Nov 15, 2020 - 06:01 PM (IST)

ਸਕਾਟਲੈਂਡ: ਨਿਕੋਲਾ ਸਟਰਜਨ ਦੇ ਨਾਮ ''ਤੇ ਆਏ ਪਾਰਸਲ ਨੇ ਪਾਈ ਡਾਕ ਵਿਭਾਗ ਨੂੰ ਭਾਜੜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਐਡਿਨਬਰਗ ਵਿੱਚ ਰਾਇਲ ਮੇਲ ਦੇ ਦਫਤਰ ਵਿੱਚ ਆਏ ਇੱਕ ਪਾਰਸਲ ਵਿੱਚੋਂ ਧੂੰਆਂ ਨਿਕਲਣ 'ਤੇ ਹਫੜਾ ਦਫੜੀ ਮੱਚ ਗਈ। ਇਹ ਪਾਰਸਲ ਨਿਕੋਲਾ ਸਟਰਜਨ ਦੇ ਨਾਮ 'ਤੇ ਦਫਤਰ ਵਿੱਚ ਆਇਆ ਸੀ। ਇਸ ਵਿੱਚੋਂ ਧੂੰਆਂ ਨਿਕਲਣ 'ਤੇ ਤੁਰੰਤ ਫਾਇਰ ਅਤੇ ਬੰਬ ਡਿਸਪੋਸਲ ਵਿਭਾਗ ਨੂੰ ਸੂਚਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਵੱਧ ਰਹੇ ਕੇਸਾਂ ਦਰਮਿਆਨ ਦਬਾਅ ਹੇਠ ਕੈਨੇਡੀਅਨ ਹਸਪਤਾਲ

ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਵਿਭਾਗ ਦੇ ਅਮਲੇ ਨੂੰ ਬਾਹਰ ਕੱਢਦਿਆਂ ਦਫਤਰ ਖਾਲੀ ਕਰਵਾਇਆ ਅਤੇ ਬਾਅਦ ਵਿਚ ਈ.ਓ.ਡੀ. ਪੈਕੇਜ ਨੂੰ ਹਟਾਉਣ ਤੋਂ ਬਾਅਦ ਦੁਬਾਰਾ ਖੋਲ੍ਹਿਆ ਗਿਆ। ਇਸ ਪਾਰਸਲ ਬਾਰੇ ਅਧਿਕਾਰੀਆਂ ਦੁਆਰਾ ਪੁੱਛਗਿੱਛ ਜਾਰੀ ਹੈ।ਵਿਭਾਗ ਦੁਆਰਾ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ ਕਿ 50 ਸਾਲਾ ਸਟਾਰਜਨ ਨੂੰ ਇਸ ਘਟਨਾ ਬਾਰੇ ਪਤਾ ਸੀ ਜਾਂ ਨਹੀਂ? ਸਕਾਟਲੈਂਡ ਦੀ ਸਰਕਾਰ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


author

Vandana

Content Editor

Related News