ਸਕਾਟਲੈਂਡ: ''ਸੈਮਸਾ'' ਸੰਸਥਾ ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਆਯੋਜਿਤ (ਤਸਵੀਰਾਂ)

Monday, Oct 04, 2021 - 05:16 PM (IST)

ਸਕਾਟਲੈਂਡ: ''ਸੈਮਸਾ'' ਸੰਸਥਾ ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਆਯੋਜਿਤ (ਤਸਵੀਰਾਂ)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸੰਸਥਾ "ਦ ਸਕਾਟਿਸ਼ ਐਥਨਿਕ ਮਾਈਨੋਰਿਟੀ ਸਪੋਰਟਸ ਐਸੋਸੀਏਸ਼ਨ" (ਸੈਮਸਾ) ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਿੱਚ ਭਾਰੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ੋਰੋ ਜ਼ੋਰ ਪੈਂਦੇ ਮੀਂਹ ਵਿੱਚ 5 ਤੋਂ 15 ਸਾਲ ਤੱਕ ਦੇ ਬੱਚਿਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। 

PunjabKesari

PunjabKesari

ਇੱਕ ਪਾਸੇ ਮੀਂਹ ਕਾਰਨ ਮਾਹੌਲ ਵਿਚ ਠੰਢਾਪਣ ਸੀ ਪਰ ਬੱਚਿਆਂ ਵੱਲੋਂ ਖੇਡਾਂ ਵਿੱਚ ਕੀਤੀ ਮੁਕਾਬਲੇਬਾਜ਼ੀ ਨੇ ਮਾਹੌਲ ਨੂੰ ਗਰਮਾਹਟ ਵਿੱਚ ਬਦਲ ਦਿੱਤਾ। ਪ੍ਰਧਾਨ ਦਿਲਾਵਰ ਸਿੰਘ ਦੀ ਅਗਵਾਈ ਵਿੱਚ ਹੋਈਆਂ ਖੇਡਾਂ ਦੌਰਾਨ ਸੈਮਸਾ ਦੇ ਪ੍ਰਬੰਧਕੀ ਆਗੂਆਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਨੂੰ ਜੇਲ੍ਹ ਦੀ ਸਜ਼ਾ

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦਿਲਾਵਰ ਸਿੰਘ ਤੇ ਡਾਕਟਰ ਮਰਿਦੁਲਾ ਚੱਕਰਬਰਤੀ ਨੇ ਕਿਹਾ ਕਿ ਕੋਵਿਡ ਨੇ ਜ਼ਿੰਦਗੀ ਵਿੱਚ ਵੱਡੀ ਉਥਲ-ਪੁਥਲ ਪੈਦਾ ਕਰ ਦਿੱਤੀ ਸੀ ਪਰ ਜਿਉਂ-ਜਿਉਂ ਹਾਲਾਤ ਸੁਖਾਵੇਂ ਹੋ ਰਹੇ ਹਨ, ਸੈਮਸਾ ਵੱਲੋਂ ਵੀ ਆਪਣੀਆਂ ਸਰਗਰਮੀਆਂ ਸਹਿਜੇ-ਸਹਿਜੇ ਤੇਜ਼ ਕੀਤੀਆਂ ਜਾ ਰਹੀਆਂ ਹਨ।


author

Vandana

Content Editor

Related News