ਨਿਕੋਲਾ ਸਟਰਜਨ ਨੇ ਦੁਬਾਰਾ ਜਿੱਤਣ ''ਤੇ 4 ਦਿਨਾਂ ਦੇ ਕੰਮਕਾਜੀ ਹਫ਼ਤੇ ਦਾ ਕੀਤਾ ਵਾਅਦਾ

Saturday, Apr 17, 2021 - 03:26 PM (IST)

ਨਿਕੋਲਾ ਸਟਰਜਨ ਨੇ ਦੁਬਾਰਾ ਜਿੱਤਣ ''ਤੇ 4 ਦਿਨਾਂ ਦੇ ਕੰਮਕਾਜੀ ਹਫ਼ਤੇ ਦਾ ਕੀਤਾ ਵਾਅਦਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵਾਅਦਾ ਕੀਤਾ ਹੈ ਕਿ ਹੋਲੀਰੂਡ ਦੀਆਂ ਚੋਣਾਂ ਵਿੱਚ ਦੁਬਾਰਾ ਚੁਣੇ ਜਾਣ 'ਤੇ ਉਹਨਾਂ ਦੀ ਸਰਕਾਰ ਸਕਾਟਲੈਂਡ ਦੀਆਂ ਕੰਪਨੀਆਂ ਨੂੰ ਚਾਰ ਦਿਨਾਂ ਦੇ ਕਾਰਜਕਾਰੀ ਹਫ਼ਤੇ ਦੀ ਪੇਸ਼ਕਸ਼ ਕਰਨ ਲਈ ਫੰਡ ਮੁਹੱਈਆ ਕਰਵਾਏਗੀ। ਮਈ ਦੀਆਂ ਚੋਣਾਂ ਲਈ ਆਪਣੀ ਪਾਰਟੀ ਦੇ ਮੈਨੀਫੈਸਟੋ ਦੀ ਸ਼ੁਰੂਆਤ ਕਰਦਿਆਂ ਸਟਰਜਨ ਨੇ ਇਸ ਸਕੀਮ ਲਈ 10 ਮਿਲੀਅਨ ਪੌਂਡ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦਾ ਉਦੇਸ਼ ਕੋਵਿਡ ਸੰਕਟ ਤੋਂ ਬਾਅਦ ਇੱਕ ਬਿਹਤਰ "ਕੰਮ-ਕਾਜ ਦਾ ਸੰਤੁਲਨ" ਪ੍ਰਦਾਨ ਕਰਨਾ ਹੈ। 

ਐੱਸ ਐੱਨ ਪੀ ਨੇਤਾ ਨੇ ਕਿਹਾ ਕਿ ਪਾਰਟੀ ਦੁਆਰਾ ਚਾਰ ਦਿਨਾਂ ਦੇ ਕਾਰਜਕਾਰੀ ਹਫ਼ਤੇ ਦੇ ਲਾਭਾਂ ਲਈ ਇੱਛੁਕ ਕੰਪਨੀਆਂ ਦੀ ਸਹਾਇਤਾ ਲਈ 10 ਮਿਲੀਅਨ ਪੌਂਡ ਦਾ ਫੰਡ ਸਥਾਪਤ ਕੀਤਾ ਜਾਵੇਗਾ। ਇਸ ਸੰਬੰਧੀ ਡਾਉਨਿੰਗ ਸਟ੍ਰੀਟ ਵਿਖੇ ਪ੍ਰਧਾਨ ਮੰਤਰੀ ਦੇ ਬੁਲਾਰੇ ਅਨੁਸਾਰ ਇੰਗਲੈਂਡ ਵਿੱਚ ਚਾਰ ਦਿਨਾਂ ਦੇ ਹਫ਼ਤੇ ਦੀ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਦੀ ਸਰਕਾਰ ਨੇ ਤਿੰਨ ਸਾਲਾਂ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕੰਪਨੀਆਂ ਲਈ 45 ਮਿਲੀਅਨ ਪੌਂਡ ਯੂਰਪੀ ਫੰਡਾਂ ਦੀ ਵਰਤੋਂ ਕਰਦਿਆਂ ਸਟਾਫ ਨੂੰ ਚਾਰ ਦਿਨਾਂ ਦੇ ਕਾਰਜਕਾਰੀ ਹਫ਼ਤੇ ਦੀ ਪੇਸ਼ਕਸ਼ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਗਰਭਵਤੀ ਔਰਤਾਂ ਨੂੰ ਕੀਤੀ ਜਾਵੇਗੀ ਕੋਰੋਨਾ ਵੈਕਸੀਨ ਦੀ ਪੇਸ਼ਕਸ਼

ਇਸ ਤੋਂ ਇਲਾਵਾ ਸਟਰਜਨ ਨੇ ਸਕਾਟਲੈਂਡ ਵਿਚ ਐੱਨ ਐੱਚ ਐੱਸ ਲਈ “ਤਬਦੀਲੀ” ਖਰਚੇ 'ਚ ਵਾਧੇ ਦਾ ਵਾਅਦਾ ਕੀਤਾ ਹੈ ਕਿ ਜੇ ਉਸ ਦੀ ਪਾਰਟੀ 6 ਮਈ ਨੂੰ ਸਕਾਟਲੈਂਡ ਦੀ ਸੰਸਦ ਦੀ ਚੋਣ ਜਿੱਤਦੀ ਹੈ ਤਾਂ ਅਗਲੇ ਹੋਲੀਰੂਡ ਕਾਰਜਕਾਲ ਦੇ ਅੰਤ ਤੱਕ ਫਰੰਟਲਾਈਨ ਐੱਨ ਐੱਚ ਐੱਸ ਖਰਚਿਆਂ ਨੂੰ ਘੱਟੋ ਘੱਟ 20 ਪ੍ਰਤੀਸ਼ਤ ਜਾਂ ਤਕਰੀਬਨ 2.5 ਬਿਲੀਅਨ ਪੌਂਡ ਤੱਕ ਵਧਾਇਆ ਜਾਵੇਗਾ। ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਉਹ ਸਕਾਟਲੈਂਡ ਦੀ ਆਜ਼ਾਦੀ ‘ਤੇ ਜਨਮਤ ਕਰਵਾਉਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਏਗੀ।


author

Vandana

Content Editor

Related News