ਸਕਾਟਲੈਂਡ : ਇੱਕ ਹਫ਼ਤੇ ’ਚ 4400 ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਹੋਈਆਂ ਬਰਬਾਦ

09/16/2021 5:39:20 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਚੱਲਦਿਆਂ ਜਿਥੇ ਲੱਖਾਂ ਖੁਰਾਕਾਂ ਲਗਾਈਆਂ ਜਾ ਰਹੀਆਂ ਹਨ, ਉੱਥੇ ਹੀ ਹਜ਼ਾਰਾਂ ਖੁਰਾਕਾਂ ਬਰਬਾਦ ਵੀ ਹੋ ਰਹੀਆਂ ਹਨ। ਇਸ ਸਬੰਧੀ ਸਾਹਮਣੇ ਆਏ ਨਵੇਂ ਅੰਕੜਿਆਂ ਅਨੁਸਾਰ ਸਕਾਟਲੈਂਡ ’ਚ ਕੋਰੋਨਾ ਵਾਇਰਸ ਟੀਕੇ ਦੀਆਂ 4400 ਤੋਂ ਵੱਧ ਖੁਰਾਕਾਂ ਇੱਕ ਹਫ਼ਤੇ ’ਚ ਬਰਬਾਦ ਹੋਈਆਂ ਹਨ। ਬਰਬਾਦ ਹੋਈਆਂ ਖੁਰਾਕਾਂ ਦੀ ਇਹ ਜਾਣਕਾਰੀ ‘ਫਰੀਡਮ ਆਫ ਇਨਫਰਮੇਸ਼ਨ’ ਦੀ ਬੇਨਤੀ  ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਜਾਣਕਾਰੀ ਅਨੁਸਾਰ 1 ਅਗਸਤ ਨੂੰ ਖਤਮ ਹੋਣ ਵਾਲੇ ਹਫ਼ਤੇ ’ਚ ਟੀਕੇ ਦੀਆਂ ਕੁਲ 4,448 ਖੁਰਾਕਾਂ ਵਿਅਰਥ ਹੋਣ ਕਾਰਨ ਨਹੀਂ ਲਗਾਈਆਂ ਗਈਆਂ, ਜਦਕਿ ਫਰਵਰੀ ਤੇ ਜੁਲਾਈ ਦੇ ਵਕਫ਼ੇ ਦੌਰਾਨ ਇਹ ਗਿਣਤੀ ਤਕਰੀਬਨ 34,026 ਸੀ।

ਇਹ ਵੀ ਪੜ੍ਹੋ : ਯੂ. ਕੇ. : ਸ਼ਾਹੀ ਪਰਿਵਾਰ ਦੀ ਨੂੰਹ ਕੇਟ ਨੇ ਕੀਤਾ ਰਾਇਲ ਏਅਰ ਫੋਰਸ ਬੇਸ ਦਾ ਦੌਰਾ

ਸਕਾਟਲੈਂਡ ਦੀ ਸਰਕਾਰ ਅਨੁਸਾਰ ਵੈਕਸੀਨ ਦੀਆਂ ਖੁਰਾਕਾਂ ਦੇ ਬਰਬਾਦ ਹੋਣ ਦੇ ਕਈ ਕਾਰਨ ਹਨ, ਜਿਸ ’ਚ ਭੰਡਾਰਨ, ਮਿਆਦ ਪੁੱਗੀਆਂ ਖੁਰਾਕਾਂ, ਖਾਸ ਕਲੀਨੀਕਲ ਸਥਿਤੀਆਂ, ਸ਼ੀਸ਼ੀਆਂ ਦਾ ਟੁੱਟਣਾ ਆਦਿ ਸ਼ਾਮਲ ਹਨ। ਅੰਕੜਿਆਂ ’ਚ ਸਕਾਟਲੈਂਡ ਵਿਚ ਦਿੱਤੀਆਂ ਜਾ ਰਹੀਆਂ ਕੋਰੋਨਾ ਵਾਇਰਸ ਦੀਆਂ ਤਿੰਨੋਂ ਵੈਕਸੀਨਾਂ-ਫਾਈਜ਼ਰ, ਐਸਟ੍ਰਾਜ਼ੇਨੇਕਾ ਅਤੇ ਮੋਡਰਨਾ ਦੀਆਂ 6,643,551 ਖੁਰਾਕਾਂ ’ਚੋਂ ਕੁਲ 0.51% ਬਰਬਾਦ ਹੋਈਆਂ ਹਨ। ਹਾਲਾਂਕਿ ਇਨ੍ਹਾਂ ਅੰਕੜਿਆਂ ’ਚ ਜੀ. ਪੀ. ਸਰਜਰੀਆਂ ’ਚ ਟੀਕਿਆਂ ਦੀ ਬਰਬਾਦੀ ਸ਼ਾਮਲ ਨਹੀਂ ਹੈ ਕਿਉਂਕਿ ਜੀ. ਪੀ. ਸੰਸਥਾਵਾਂ ਵੱਲੋਂ ਇਹ ਜਾਣਕਾਰੀ ਦਰਜ ਨਹੀਂ ਕੀਤੀ ਜਾਂਦੀ।


Manoj

Content Editor

Related News