ਸਕਾਟਲੈਂਡ: ਯਾਤਰਾ ਪਾਬੰਦੀਆਂ ''ਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼
Tuesday, May 25, 2021 - 03:14 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਮਹਾਮਾਰੀ ਕਰਕੇ ਲਾਗੂ ਕੀਤੀਆਂ ਹੋਈਆਂ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਲਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਗਰੋਂ ਨਵੀਂ 'ਟ੍ਰੈਫਿਕ ਲਾਈਟ ਪ੍ਰਣਾਲੀ' ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਕੀਤੀ ਗਈ ਹੈ। ਸਕਾਟਲੈਂਡ ਤੋਂ “ਗ੍ਰੀਨ ਸੂਚੀ” ਵਾਲੇ ਦੇਸ਼ ਦੀ ਪਹਿਲੀ ਸਿੱਧੀ ਅੰਤਰਰਾਸ਼ਟਰੀ ਉਡਾਣ ਪੁਰਤਗਾਲ ਵਿੱਚ ਲੈਂਡ ਹੋਈ ਹੈ। ਯੂਕੇ ਸਰਕਾਰ ਵੱਲੋਂ ਨਵੀਂ ਟ੍ਰੈਫਿਕ ਲਾਈਟ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਐਡਿਨਬਰਾ ਤੋਂ ਫਰੋ ਤੱਕ ਪਹਿਲੀ ਉਡਾਣ ਦਾ ਆਗਾਜ਼ ਹੋਇਆ ਹੈ।
ਇਸ ਨਵੀਂ ਪ੍ਰਣਾਲੀ ਤਹਿਤ ਗ੍ਰੀਨ ਦੇਸ਼ਾਂ ਦੀ ਸੂਚੀ ਵਿੱਚ ਯਾਤਰਾ ਕਰਕੇ ਆਉਣ ਵਾਲੇ ਦੇਸ਼ਾਂ ਲੋਕਾਂ ਨੂੰ ਆਪਣੀ ਵਾਪਸੀ 'ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਵੀ ਸਕਾਟਲੈਂਡ ਦੀ ਸਰਕਾਰ ਲੋਕਾਂ ਨੂੰ ਬਿਨਾਂ ਜਰੂਰੀ ਕੰਮ ਦੇ ਅੰਤਰਰਾਸ਼ਟਰੀ ਯਾਤਰਾ ਨਾ ਕਰਨ ਦੀ ਅਪੀਲ ਕਰ ਰਹੀ ਹੈ। ਇਹਨਾਂ ਯਾਤਰਾ ਦੇ ਨਵੇਂ ਨਿਯਮਾਂ ਤਹਿਤ ਅੰਬਰ ਜਾਂ ਲਾਲ ਸੂਚੀ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਨੂੰ ਵਾਪਸ ਪਹੁੰਚਣ ਉਪਰੰਤ ਘੱਟੋ ਘੱਟ 10 ਦਿਨਾਂ ਲਈ ਕਿਸੇ ਹੋਟਲ ਜਾਂ ਘਰ ਵਿੱਚ ਅਲੱਗ ਰਹਿਣਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ
ਸਕਾਟਲੈਂਡ ਦੇ ਐਡਿਨਬਰਾ ਤੋਂ ਪੁਰਤਗਾਲ ਦੇ ਫਰੋ ਵਿਚਲੀ ਫਲਾਈਟ ਵਿੱਚ ਤਕਰੀਬਨ 120 ਯਾਤਰੀ ਸਵਾਰ ਸਨ, ਜਿਹਨਾਂ ਵਿੱਚ ਜ਼ਿਆਦਾਤਰ ਛੁੱਟੀਆਂ ਮਨਾਉਣ ਵਾਲੇ ਅਤੇ ਪੁਰਤਗਾਲ ਵਿੱਚ ਆਪਣੇ ਦੂਜੇ ਘਰ ਨੂੰ ਜਾਣ ਵਾਲੇ ਸਕਾਟਿਸ਼ ਯਾਤਰੀ ਸਨ।
ਨੋਟ- ਯਾਤਰਾ ਪਾਬੰਦੀਆਂ 'ਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।